ਸਿਰ ਵਿੱਚ ਇੱਟ ਮਾਰ ਕੇ ਪਿਤਾ ਦੀ ਹੱਤਿਆ
ਪਿੰਡ ਰਾਜਗੜ੍ਹ ਵਿੱਚ ਸ਼ਰਾਬ ਦੇ ਨਸ਼ੇ ’ਚ ਧੁੱਤ ਨੌਜਵਾਨ ਨੂੰ ਦੇਰ ਰਾਤ ਘਰ ਵਿੱਚ ਖੌਰੂ ਪਾਉਣ ਤੋਂ ਰੋਕਣ ’ਤੇ ਉਸ ਨੇ ਇੱਟ ਮਾਰ ਕੇ ਆਪਣੇ 75 ਸਾਲਾ ਬਜ਼ੁਰਗ ਪਿਤਾ ਦੀ ਹੱਤਿਆ ਕਰ ਦਿੱਤੀ। ਥਾਣਾ ਸੁਧਾਰ ਦੇ ਮੁਖੀ ਸਬ ਇੰਸਪੈਕਟਰ ਗੁਰਦੀਪ...
ਪਿੰਡ ਰਾਜਗੜ੍ਹ ਵਿੱਚ ਸ਼ਰਾਬ ਦੇ ਨਸ਼ੇ ’ਚ ਧੁੱਤ ਨੌਜਵਾਨ ਨੂੰ ਦੇਰ ਰਾਤ ਘਰ ਵਿੱਚ ਖੌਰੂ ਪਾਉਣ ਤੋਂ ਰੋਕਣ ’ਤੇ ਉਸ ਨੇ ਇੱਟ ਮਾਰ ਕੇ ਆਪਣੇ 75 ਸਾਲਾ ਬਜ਼ੁਰਗ ਪਿਤਾ ਦੀ ਹੱਤਿਆ ਕਰ ਦਿੱਤੀ। ਥਾਣਾ ਸੁਧਾਰ ਦੇ ਮੁਖੀ ਸਬ ਇੰਸਪੈਕਟਰ ਗੁਰਦੀਪ ਸਿੰਘ ਦੀ ਅਗਵਾਈ ਹੇਠ ਪਹੁੰਚੀ ਟੀਮ ਨੇ ਮੁਲਜ਼ਮ ਅਵਤਾਰ ਸਿੰਘ (40) ਨੂੰ ਖੇਤਾਂ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਹੈ। ਸ਼ਿਕਾਇਤਕਰਤਾ ਮਨਜੀਤ ਕੌਰ ਅਤੇ ਮੁਲਜ਼ਮ ਦੀ ਪਤਨੀ ਵੀਰਪਾਲ ਕੌਰ ਨੇ ਦੱਸਿਆ ਕਿ ਬੂਟਾ ਸਿੰਘ ਹੋਮ ਗਾਰਡ ਵਜੋਂ ਸੇਵਾਮੁਕਤ ਹੋਇਆ ਸੀ। ਰਾਤ ਕਰੀਬ 10 ਵਜੇ ਅਵਤਾਰ ਸਿੰਘ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਘਰ ਆਇਆ ਅਤੇ ਕਲੇਸ਼ ਕਰਨ ਲੱਗਾ। ਉਹ ਰਸੋਈ ’ਚੋਂ ਗੈਸ ਸਿਲੰਡਰ ਕੱਢ ਕੇ ਅੱਗ ਲਾਉਣ ਲੱਗਾ ਸੀ ਤਾਂ ਬੂਟਾ ਸਿੰਘ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਭੜਕੇ ਅਵਤਾਰ ਸਿੰਘ ਨੇ ਆਪਣੇ ਪਿਤਾ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਨੇੜੇ ਪਈ ਇੱਟ ਸਿਰ ਵਿੱਚ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕਰੀਬ 5 ਸਾਲ ਪਹਿਲਾਂ ਘਰੇਲੂ ਝਗੜੇ ਵਿੱਚ ਚਾਚੇ ਦੀ ਮੌਤ ਹੋਣ ਕਾਰਨ ਦਰਜ ਹੋਏ ਕੇਸ ਵਿੱਚ ਮੁਲਜ਼ਮ ਅਵਤਾਰ ਸਿੰਘ 22 ਮਹੀਨੇ ਜੇਲ੍ਹ ਵਿੱਚ ਰਿਹਾ ਹੈ ਅਤੇ ਕੁਝ ਸਮਾਂ ਪਹਿਲਾਂ ਹੀ ਸਮਝੌਤੇ ਬਾਅਦ ਜੇਲ੍ਹ ਤੋਂ ਬਾਹਰ ਆਇਆ ਸੀ।

