ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜ਼ਮੀਨ ਨਾਮ ਨਾ ਕਰਵਾਉਣ ’ਤੇ ਕਿਰਚ ਮਾਰ ਕੇ ਪਿਓ ਦਾ ਕਤਲ

ਲਖਵੀਰ ਸਿੰਘ ਚੀਮਾ ਮਹਿਲ ਕਲਾਂ, 1 ਜੁਲਾਈ ਪਿੰਡ ਨਿਹਾਲੂਵਾਲ ਵਿੱਚ ਜ਼ਮੀਨ ਨਾਮ ਨਾ ਕਰਵਾਉਣ ’ਤੇ ਪੁੱਤ ਨੇ ਛਾਤੀ ਵਿੱਚ ਕਿਰਚ ਮਾਰ ਕੇ ਆਪਣੇ ਪਿਓ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਬੂਟਾ ਸਿੰਘ (70) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਹ...
Advertisement

ਲਖਵੀਰ ਸਿੰਘ ਚੀਮਾ

ਮਹਿਲ ਕਲਾਂ, 1 ਜੁਲਾਈ

Advertisement

ਪਿੰਡ ਨਿਹਾਲੂਵਾਲ ਵਿੱਚ ਜ਼ਮੀਨ ਨਾਮ ਨਾ ਕਰਵਾਉਣ ’ਤੇ ਪੁੱਤ ਨੇ ਛਾਤੀ ਵਿੱਚ ਕਿਰਚ ਮਾਰ ਕੇ ਆਪਣੇ ਪਿਓ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਬੂਟਾ ਸਿੰਘ (70) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਬਾਅਫ ਦੁਪਹਿਰ 1 ਵਜੇ ਦੇ ਕਰੀਬ ਵਾਪਰੀ। ਇਸ ਦੌਰਾਨ ਪਿਓ ਬੂਟਾ ਸਿੰਘ ਤੇ ਪੁੱਤਰ ਗੁਰਪ੍ਰੀਤ ਸਿੰਘ ਘਰ ਵਿੱਚ ਇਕੱਲੇ ਸਨ। ਘਟਨਾ ਮਗਰੋਂ ਮ੍ਰਿਤਕ ਦੇ ਗੁਆਂਢੀ ਅਤੇ ਪੰਚਾਇਤ ਮੈਂਬਰਾਂ ਵੱਲੋਂ ਬੂਟਾ ਸਿੰਘ ਨੂੰ ਤੁਰੰਤ ਰਾਏਕੋਟ ਦੇ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਮਗਰੋਂ ਥਾਣਾ ਮਹਿਲ ਕਲਾਂ ਦੀ ਐੱਸਐੱਚਓ ਕਿਰਨਜੀਤ ਕੌਰ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਿਲ ਕਲਾਂ ਦੇ ਡੀਐੱਸਪੀ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੂਟਾ ਸਿੰਘ ਦੀ ਪਤਨੀ ਸੁਰਿੰਦਰ ਕੌਰ ਨੇ ਬਿਆਨ ਦਰਜ ਕਰਵਾਏ ਹਨ ਕਿ ਮ੍ਰਿਤਕ ਦੇ ਹੋਰ ਬੱਚੇ ਕੈਨੇਡਾ ਵਿੱਚ ਰਹਿੰਦੇ ਹਨ ਅਤੇ ਮੁਲਜ਼ਮ ਆਪਣੇ ਪਿਤਾ ਦੀ ਸਾਰੀ ਜ਼ਮੀਨ ਆਪਣੇ ਨਾਮ ਕਰਵਾਉਣ ਦੀ ਜ਼ਿੱਦ ਵਿੱਚ ਸੀ। ਇਸੇ ਜ਼ਮੀਨ ਨੂੰ ਲੈ ਕੇ ਪਰਿਵਾਰ ਵਿੱਚ ਲੰਬੇ ਸਮੇਂ ਤੋਂ ਤਣਾਅ ਚੱਲ ਰਿਹਾ ਸੀ।

ਇਸੇ ਹੀ ਗੁੱਸੇ ਵਿੱਚ ਉਸ ਨੇ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ। ਡੀਐੱਸਪੀ ਅਨੁਸਾਰ ਪੁਲੀਸ ਨੇ ਸੁਰਿੰਦਰ ਕੌਰ ਦੇ ਬਿਆਨ ’ਤੇ ਮੁਲਜ਼ਮ ਗੁਰਪ੍ਰੀਤ ਸਿੰਘ ਵਿਰੁੱਧ ਕਤਲ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ‌ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਹੈ ਜਿੱਥੇ ਇਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

Advertisement