ਸੜਕ ਹਾਦਸੇ ਵਿੱਚ ਪਿਓ-ਧੀ ਦੀ ਮੌਤ, 2 ਜ਼ਖਮੀ
ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਘਰ ਪਰਤ ਰਹੇ ਇੱਕ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਪਿਓ-ਧੀ ਦੀ ਮੌਤ ਹੋ ਗਈ ਅਤੇ 2 ਹੋਰ ਪਰਿਵਾਰਕ ਮੈਂਬਰ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਸੰਤੁਲਨ ਵਿਗੜਨ...
Advertisement
ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਘਰ ਪਰਤ ਰਹੇ ਇੱਕ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਪਿਓ-ਧੀ ਦੀ ਮੌਤ ਹੋ ਗਈ ਅਤੇ 2 ਹੋਰ ਪਰਿਵਾਰਕ ਮੈਂਬਰ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਸੰਤੁਲਨ ਵਿਗੜਨ ਤੋਂ ਬਾਅਦ ਨੀਵੇਂ ਖੇਤਾਂ ਦੇ ਵਿੱਚ ਪਲਟ ਗਈ ਅਤੇ ਇਸ ਦੌਰਾਨ ਕਾਰ ਨੂੰ ਬਚਾਉਂਦਿਆਂ ਸੜਕ ਤੇ ਜਾ ਰਿਹਾ ਇੱਕ ਟਿੱਪਰ ਵੀ ਨੀਵੇਂ ਖੇਤਾਂ ਵਿੱਚ ਪਲਟ ਗਿਆ।
Advertisement
ਇਹ ਹਾਦਸਾ ਸਵੇਰ 7 ਵਜੇ ਦੇ ਕਰੀਬ ਗੁਰਦਾਸਪੁਰ- ਮੁਕੇਰੀਆਂ ਮੁੱਖ ਮਾਰਗ ਤੇ ਪੈਂਦੇ ਕਸਬਾ ਪੁਰਾਣਾ ਸ਼ਾਲਾ ਦੇ ਕੋਲ ਵਾਪਰਿਆ ਹੈ। ਇਸ ਦੌਰਾਨ ਪਿੰਡ ਬੱਧੂਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਾਸੀ ਪ੍ਰਭਜੋਤ ਸਿੰਘ ਅਤੇ ਉਸ ਦੀ ਚਾਰ ਸਾਲ ਧੀ ਰਹਿਮਤ ਕੌਰ ਦੀ ਮੌਤ ਹੋ ਗਈ, ਜਦ ਕਿ ਉਨ੍ਹਾਂ ਨਾਲ ਸਵਾਰ ਪ੍ਰਭਜੋਤ ਦੀ ਪਤਨੀ ਮਨਵੀਰ ਕੌਰ ਅਤੇ ਪੁੱਤਰ ਰਣਜੋਤ ਸਿੰਘ ਜ਼ਖਮੀ ਹੋ ਗਏ।
Advertisement
ਹਾਦਸਾ ਵਾਪਰਨ ਤੋਂ ਤੁਰੰਤ ਬਾਅਦ ਮੌਕੇ ਤੇ ਪੁੱਜੇ ਰਾਹਗੀਰਾਂ ਨੇ ਪਰਿਵਾਰ ਨੂੰ ਕਾਰ ਦੇ ਵਿੱਚੋਂ ਬਾਹਰ ਕੱਢਿਆ ਅਤੇ ਸਹਾਇਤਾ ਕੀਤੀ।
Advertisement
×

