ਸੜਕ ਹਾਦਸੇ ’ਚ ਪਿਓ-ਧੀ ਦੀ ਮੌਤ
ਅੰਮ੍ਰਿਤਸਰ ਤੋਂ ਪਰਤ ਰਹੇ ਇੱਕ ਪਰਿਵਾਰ ਦੀ ਕਾਰ ਸੰਤੁਲਨ ਵਿਗੜ ਜਾਣ ਕਾਰਨ ਖੇਤਾਂ ਵਿੱਚ ਪਲਟ ਗਈ। ਕਾਰ ਸਵਾਰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਪਰਤ ਰਹੇ ਸਨ। ਇਸ ਕਾਰ ਨੂੰ ਬਚਾਉਣ ਦੇ ਚੱਕਰ ਵਿੱਚ ਸੜਕ ’ਤੇ ਜਾ ਰਿਹਾ ਟਿੱਪਰ ਵੀ...
Advertisement
ਅੰਮ੍ਰਿਤਸਰ ਤੋਂ ਪਰਤ ਰਹੇ ਇੱਕ ਪਰਿਵਾਰ ਦੀ ਕਾਰ ਸੰਤੁਲਨ ਵਿਗੜ ਜਾਣ ਕਾਰਨ ਖੇਤਾਂ ਵਿੱਚ ਪਲਟ ਗਈ। ਕਾਰ ਸਵਾਰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਪਰਤ ਰਹੇ ਸਨ। ਇਸ ਕਾਰ ਨੂੰ ਬਚਾਉਣ ਦੇ ਚੱਕਰ ਵਿੱਚ ਸੜਕ ’ਤੇ ਜਾ ਰਿਹਾ ਟਿੱਪਰ ਵੀ ਖੇਤਾਂ ਵਿੱਚ ਪਲਟ ਗਿਆ। ਇਹ ਹਾਦਸਾ ਅੱਜ ਸਵੇਰੇ ਸੱਤ ਵਜੇ ਦੇ ਕਰੀਬ ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ ’ਤੇ ਪੈਂਦੇ ਕਸਬਾ ਪੁਰਾਣਾ ਸ਼ਾਲਾ ਦੇ ਕੋਲ ਵਾਪਰਿਆ। ਹਾਦਸੇ ਦੌਰਾਨ ਕਾਰ ਸਵਾਰ ਪ੍ਰਭਜੋਤ ਸਿੰਘ ਅਤੇ ਉਸ ਦੀ ਚਾਰ ਸਾਲਾ ਧੀ ਰਹਿਮਤ ਕੌਰ ਵਾਸੀ ਪਿੰਡ ਬੱਧੂਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੌਤ ਹੋ ਗਈ ਜਦੋਂਕਿ ਕਾਰ ਵਿੱਚ ਸਵਾਰ ਪ੍ਰਭਜੋਤ ਦੀ ਪਤਨੀ ਮਨਵੀਰ ਕੌਰ ਅਤੇ ਪੁੱਤਰ ਰਣਜੋਤ ਸਿੰਘ ਜ਼ਖ਼ਮੀ ਹੋ ਗਏ।
Advertisement
Advertisement
×

