ਪਿਉ-ਪੁੱਤ ਨੇ ਇਕੱਠੇ ਪਾਸ ਕੀਤੀ ਬਾਰ੍ਹਵੀਂ
ਮਹਿਲ ਕਲਾਂ (ਲਖਵੀਰ ਸਿੰਘ ਚੀਮਾ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂ ਦੇ ਨਤੀਜਿਆਂ ਵਿੱਚ ਪਿੰਡ ਰਾਏਸਰ ਦੇ ਪਿਉ-ਪੁੱਤ ਨੇ ਇਕੱਠੇ 12ਵੀਂ ਪਾਸ ਕੀਤੀ ਹੈ। ਪਿੰਡ ਦੇ ਲੇਖਕ ਅਵਤਾਰ ਸਿੰਘ ਬੱਬੀ ਅਤੇ ਉਨ੍ਹਾਂ ਦੇ ਬੇਟੇ ਜਸਪ੍ਰੀਤ ਸਿੰਘ ਨੇ ਇਹ ਪ੍ਰੀਖਿਆ...
Advertisement
ਮਹਿਲ ਕਲਾਂ (ਲਖਵੀਰ ਸਿੰਘ ਚੀਮਾ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀਂ ਦੇ ਨਤੀਜਿਆਂ ਵਿੱਚ ਪਿੰਡ ਰਾਏਸਰ ਦੇ ਪਿਉ-ਪੁੱਤ ਨੇ ਇਕੱਠੇ 12ਵੀਂ ਪਾਸ ਕੀਤੀ ਹੈ। ਪਿੰਡ ਦੇ ਲੇਖਕ ਅਵਤਾਰ ਸਿੰਘ ਬੱਬੀ ਅਤੇ ਉਨ੍ਹਾਂ ਦੇ ਬੇਟੇ ਜਸਪ੍ਰੀਤ ਸਿੰਘ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ। ਅਵਤਾਰ ਸਿੰਘ ਨੇ ਦੱਸਿਆ ਕਿ 42 ਸਾਲ ਪਹਿਲਾਂ ਉਸ ਨੇ ਮੈਟ੍ਰਿਕ ਪਾਸ ਕੀਤੀ ਸੀ। ਹੁਣ ਆਪਣੇ ਬੇਟੇ ਨੂੰ ਪੜ੍ਹਦਿਆਂ ਦੇਖ ਕੇ ਉਸ ਨੇ ਵੀ ਬਾਰ੍ਹਵੀਂ ਦੀ ਪ੍ਰੀਖਿਆ ਲਈ ਫਾਰਮ ਭਰ ਦਿੱਤਾ। ਇਸ ਪ੍ਰੀਖਿਆ ਵਿੱਚ ਉਸ ਦੇ 72 ਫ਼ੀਸਦੀ ਅੰਕ ਅਤੇ ਜਸਪ੍ਰੀਤ ਸਿੰਘ ਦੇ 69 ਪ੍ਰਤੀਸ਼ਤ ਅੰਕ ਆਏ।
Advertisement
Advertisement
×