ਘਰ ’ਚ ਧਮਾਕੇ ਕਾਰਨ ਪਿਓ-ਪੁੱਤ ਜ਼ਖ਼ਮੀ
ਜ਼ਿਲ੍ਹੇ ਦੇ ਪਿੰਡ ਜੀਦਾ ਵਿੱਚ ਇੱਕ ਘਰ ’ਚ ਧਮਾਕਾ ਹੋਣ ਕਾਰਨ ਗੁਰਪ੍ਰੀਤ ਸਿੰਘ (19) ਤੇ ਉਸ ਦਾ ਪਿਤਾ ਜਗਤਾਰ ਸਿੰਘ ਜ਼ਖ਼ਮੀ ਹੋ ਗਏ। ਦੋਵਾਂ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਐੱਸ ਐੱਸ ਪੀ ਅਵਨੀਤ ਕੌਂਡਲ ਨੇ...
Advertisement
ਜ਼ਿਲ੍ਹੇ ਦੇ ਪਿੰਡ ਜੀਦਾ ਵਿੱਚ ਇੱਕ ਘਰ ’ਚ ਧਮਾਕਾ ਹੋਣ ਕਾਰਨ ਗੁਰਪ੍ਰੀਤ ਸਿੰਘ (19) ਤੇ ਉਸ ਦਾ ਪਿਤਾ ਜਗਤਾਰ ਸਿੰਘ ਜ਼ਖ਼ਮੀ ਹੋ ਗਏ। ਦੋਵਾਂ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਐੱਸ ਐੱਸ ਪੀ ਅਵਨੀਤ ਕੌਂਡਲ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੁਰਪ੍ਰੀਤ ਸਿੰਘ ਯੂਟਿਊਬ ਦੇਖ ਕੇ ਆਨਲਾਈਨ ਕੋਈ ਸਮੱਗਰੀ ਮੰਗਵਾ ਕੇ ਘਰ ਵਿੱਚ ਧਮਾਕਾ ਕਰਨ ਵਾਲੀ ਵਸਤੂ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਧਮਾਕਾ ਹੋ ਗਿਆ ਤੇ ਗੁਰਪ੍ਰੀਤ ਜ਼ਖ਼ਮੀ ਹੋ ਗਿਆ। ਉਸ ਦੇ ਪਿਤਾ ਨੇ ਜਦੋਂ ਸਾਮਾਨ ਸਮੇਟਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪਤਾ ਲੱਗਾ ਕਿ ਨੌਜਵਾਨ ਬਠਿੰਡਾ ਵਿੱਚ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਹੈ। ਐੱਸ ਐੱਸ ਪੀ ਨੇ ਦੱਸਿਆ ਕਿ ਥਾਣਾ ਨੇਹੀਆਂ ਵਾਲਾ ਵਿੱਚ ਪਿਉ-ਪੁੱਤ ਵਿਰੁੱਧ ਕੇਸ ਦਰਜ ਕੀਤਾ ਜਾ ਰਿਹਾ ਹੈ। ਪੁਲੀਸ ਨੇ ਘਰ ਨੂੰ ਸੀਲ ਕਰ ਦਿੱਤਾ ਹੈ।
Advertisement
Advertisement
×