ਪਿਓ-ਪੁੱਤ ’ਤੇ ਹਮਲਾ ਕਰ ਕੇ ਨਗਦੀ ਲੁੱਟੀ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 26 ਮਈ ਸ਼ਹਿਰ ਦੇ ਹਾਲ ਗੇਟ ਇਲਾਕੇ ਵਿੱਚ ਫਟੇ ਪੁਰਾਣੇ ਨੋਟ ਬਦਲਣ ਦਾ ਕੰਮ ਕਰਨ ਵਾਲੇ ਪਿਓ-ਪੁੱਤਰ ਨੂੰ ਅੱਜ ਦੁਪਹਿਰ ਵੇਲੇ ਇਕ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰ ਦਿੱਤਾ ਗਿਆ ਹੈ। ਹਮਲਾਵਰ 10.5 ਲੱਖ ਦੀ...
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 26 ਮਈ
Advertisement
ਸ਼ਹਿਰ ਦੇ ਹਾਲ ਗੇਟ ਇਲਾਕੇ ਵਿੱਚ ਫਟੇ ਪੁਰਾਣੇ ਨੋਟ ਬਦਲਣ ਦਾ ਕੰਮ ਕਰਨ ਵਾਲੇ ਪਿਓ-ਪੁੱਤਰ ਨੂੰ ਅੱਜ ਦੁਪਹਿਰ ਵੇਲੇ ਇਕ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰ ਦਿੱਤਾ ਗਿਆ ਹੈ। ਹਮਲਾਵਰ 10.5 ਲੱਖ ਦੀ ਨਗਦੀ ਲੁੱਟ ਕੇ ਲੈ ਗਿਆ। ਬਾਅਦ ਵਿੱਚ ਜ਼ਖ਼ਮੀਆਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਸ਼ਨਾਖਤ ਕੁਲਦੀਪ ਬਾਂਸਲ ਤੇ ਜ਼ਖ਼ਮੀ ਦੀ ਦਿਨੇਸ਼ ਬਾਂਸਲ ਵਜੋਂ ਹੋਈ ਹੈ। ਇਹ ਦੋਵੇਂ ਹਾਲਗੇਟ ਦੇ ਅੰਦਰ ਲੰਬੇ ਸਮੇਂ ਤੋਂ ਇਹ ਕਾਰੋਬਾਰ ਕਰ ਰਹੇ ਹਨ। ਪੁਲੀਸ ਨੇ ਹਮਲਾਵਰ ਰਵਨੀਤ ਸਿੰਘ ਵਾਸੀ ਚਮਰੰਗ ਰੋਡ ਨੂੰ ਸ਼ਾਮ ਸਮੇਂ ਗ੍ਰਿਫ਼ਤਾਰ ਕਰ ਲਿਆ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦੁਪਹਿਰ ਵੇਲੇ ਪੀੜਤਾਂ ਦਾ ਪੁਰਾਣਾ ਗਾਹਕ ਨੋਟ ਲੈਣ ਲਈ ਆਇਆ ਸੀ। ਉਸ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।
Advertisement
×