ਕੰਬਾਈਨ ਤੇ ਮੋਟਰ ਸਾਈਕਲ ਦੀ ਟੱਕਰ ਦੌਰਾਨ ਪਿਉ-ਧੀ ਦੀ ਮੌਤ
ਸ੍ਰੀ ਹਰਗੋਬਿੰਦਪੁਰ ਤੋਂ ਗੁਰਦਾਸਪੁਰ ਸੜ੍ਹਕ ਤੇ ਲਾਈਟਾਂ ਵਾਲੇ ਚੌਂਕ ’ਚ ਕੰਬਾਇਨ ਵਿੱਚ ਵੱਜਣ ਨਾਲ ਮੋਟਰ ਸਾਈਕਲ ਸਵਾਰ ਪਿਉ-ਧੀ ਦੀ ਮੌਤ ਹੋ ਗਈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਚਰਨਜੀਤ ਸਿੰਘ ਪੁੱਤਰ ਸੰਤੋਂਖ ਸਿੰਘ ਆਪਣੀ ਬੇਟੀ ਤਰਨਪ੍ਰੀਤ ਕੌਰ ਦੇ ਨਾਲ...
Advertisement
ਸ੍ਰੀ ਹਰਗੋਬਿੰਦਪੁਰ ਤੋਂ ਗੁਰਦਾਸਪੁਰ ਸੜ੍ਹਕ ਤੇ ਲਾਈਟਾਂ ਵਾਲੇ ਚੌਂਕ ’ਚ ਕੰਬਾਇਨ ਵਿੱਚ ਵੱਜਣ ਨਾਲ ਮੋਟਰ ਸਾਈਕਲ ਸਵਾਰ ਪਿਉ-ਧੀ ਦੀ ਮੌਤ ਹੋ ਗਈ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਚਰਨਜੀਤ ਸਿੰਘ ਪੁੱਤਰ ਸੰਤੋਂਖ ਸਿੰਘ ਆਪਣੀ ਬੇਟੀ ਤਰਨਪ੍ਰੀਤ ਕੌਰ ਦੇ ਨਾਲ ਹਰਚੋਵਾਲ ਤੋਂ ਸ੍ਰੀ ਹਰਗੋਬਿੰਦਪੁਰ ਵੱਲ ਆ ਰਹੇ ਸਨ ਤਾਂ ਇਨ੍ਹਾਂ ਦੀ ਟੱਕਰ ਸਾਹਮਣੇ ਤੋਂ ਆ ਰਹੀ ਕੰਬਾਇਨ ਨਾਲ ਹੋ ਗਈ ਜਿਸ ਵਿੱਚ ਪਿਉ-ਧੀ ਦੀ ਮੌਤ ਹੋ ਗਈ।
Advertisement
ਜ਼ਿਕਰਯੋਗ ਹੈ ਕਿ ਪ੍ਰਸਾਸ਼ਨ ਵੱਲੋਂ ਕੰਬਾਇਨ ਦੇ ਅੱਗੇ ਬਲੇਡ ਲਗਾ ਕਿ ਸੜ੍ਹਕ ਤੇ ਕੰਬਾਇਨ ਚਲਾਉਣ ’ਤੇ ਪਾਬੰਦੀ ਲਗਾਈ ਹੋਈ ਹੈ ਪਰ ਕੰਬਾਇਨ ਮਾਲਕ ਪ੍ਰਸਾਸ਼ਨ ਦੇ ਹੁੱਕਮਾਂ ਨੂੰ ਟਿੱਚ ਜਾਣ ਕੇ ਕੰਬਾਇਨ ਦੇ ਅੱਗੇ ਬਲੇਡ ਲਗਾ ਕੇ ਸੜ੍ਹਕ ਤੇ ਚਲਦੇ ਹਨ।
Advertisement
ਇਸ ਨਾਲ ਅਨੇਕਾਂ ਹਾਦਸੇ ਪਹਿਲਾਂ ਵਾਪਰ ਚੁੱਕੇ ਹਨ ਤੇ ਅੱਜ ਫਿਰ ਇਹ ਹਾਦਸਾ ਕੰਬਾਇਨ ਦੇ ਅੱਗੇ ਲੱਗੇ ਬਲੇਡ ਕਾਰਨ ਵਾਪਰਿਆ ਹੈ। ਪੁਲੀਸ ਪਾਰਟੀ ਵੱਲੋਂ ਮੌਕੇ ’ਤੇ ਪਹੁੰਚ ਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
×