ਕੰਬਾਈਨ ਦੀ ਫੇਟ ਵੱਜਣ ਕਾਰਨ ਪਿਓ-ਧੀ ਦੀ ਮੌਤ
ਸਮਾਣਾ-ਰਾਜਲਾ ਸੜਕ ’ਤੇ ਅੱਜ ਦੁਪਹਿਰੇ ਕੰਬਾਈਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਪਿਓ-ਧੀ ਦੀ ਮੌਤ ਹੋ ਗਈ, ਜਦੋਂਕਿ ਦੋ ਸਾਲਾ ਬੱਚੀ ਜ਼ਖ਼ਮੀ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਮੀਤ ਸਿੰਘ ਵਾਸੀ ਪਿੰਡ ਰਾਜਲਾ ਅਤੇ ਉਸ ਦੀ ਦਸ ਸਾਲਾ ਧੀ ਮਨਜੋਤ ਕੌਰ...
Advertisement
ਸਮਾਣਾ-ਰਾਜਲਾ ਸੜਕ ’ਤੇ ਅੱਜ ਦੁਪਹਿਰੇ ਕੰਬਾਈਨ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਪਿਓ-ਧੀ ਦੀ ਮੌਤ ਹੋ ਗਈ, ਜਦੋਂਕਿ ਦੋ ਸਾਲਾ ਬੱਚੀ ਜ਼ਖ਼ਮੀ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਮੀਤ ਸਿੰਘ ਵਾਸੀ ਪਿੰਡ ਰਾਜਲਾ ਅਤੇ ਉਸ ਦੀ ਦਸ ਸਾਲਾ ਧੀ ਮਨਜੋਤ ਕੌਰ ਵਜੋਂ ਹੋਈ ਹੈ। ਹਾਦਸੇ ਵਿੱਚ ਉਸ ਦੀ ਦੋ ਸਾਲਾ ਧੀ ਜਸਮੀਤ ਕੌਰ ਜ਼ਖ਼ਮੀ ਹੋ ਗਈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਆਪਣੀਆਂ ਦੋਵਾਂ ਧੀਆਂ ਨੂੰ ਮੋਟਰਸਾਈਕਲ ’ਤੇ ਲੈ ਕੇ ਸਮਾਣਾ ਆ ਰਿਹਾ ਸੀ। ਪਿੰਡ ਦੇ ਬਾਹਰ ਇੱਟਾਂ ਦੇ ਭੱਠੇ ਨੇੜੇ ਖੇਤਾਂ ਵਿੱਚੋਂ ਨਿਕਲੀ ਇੱਕ ਕੰਬਾਈਨ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਹਾਦਸੇ ਵਿੱਚ ਤਿੰਨੇ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਫੌਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਮਨਜੋਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਗੁਰਮੀਤ ਤੇ ਉਸਦੀ ਧੀ ਨੂੰ ਪਟਿਆਲਾ ਰੈਫਰ ਕੀਤਾ। ਉੱਥੇ ਗੁਰਮੀਤ ਸਿੰਘ ਨੂੰ ਵੀ ਮ੍ਰਿਤਕ ਐਲਾਨ ਦਿੱਤਾ ਗਿਆ। ਜਸਮੀਤ ਜ਼ੇਰੇ ਇਲਾਜ ਹੈ।
Advertisement
Advertisement
×