ਬਿਜਲੀ ਸੋਧ ਬਿੱਲ ਦੇ ਵਿਰੋਧ ’ਚ ਕਿਸਾਨਾਂ, ਮਜ਼ਦੂਰਾਂ ਵੱਲੋਂ ਪ੍ਰਦਰਸ਼ਨ: ਕੇਂਦਰ ਅਤੇ ਪੰਜਾਬ ਸਾਲ ਦੇ ਪੁਤਲੇ ਫੂਕੇ !
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ .ਤੇ ਜ਼ਿਲ੍ਹਾ ਫਿਰੋਜਪੁਰ ਦੇ ਪਿੰਡ ਫੱਤੇ ਵਾਲਾ, ਕਾਮਲ ਵਾਲਾ, ਆਸ਼ੀਏ ਕੇ, ਮਾਸ਼ੀਏ ਕੇ, ਵੱਟੂ ਭੱਟੀ, ਬਸਤੀ ਦੂਲੇ ਵਾਲਾ, ਖੱਚਰ ਵਾਲਾ ਆਦਿ ਦਰਜਨ ਪਿੰਡਾਂ ਵਿੱਚ ਬਿਜਲੀ ਸੋਧ ਬਿੱਲ ਵਿਰੁੱਧ ਕੇਂਦਰ ਅਤੇ...
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ .ਤੇ ਜ਼ਿਲ੍ਹਾ ਫਿਰੋਜਪੁਰ ਦੇ ਪਿੰਡ ਫੱਤੇ ਵਾਲਾ, ਕਾਮਲ ਵਾਲਾ, ਆਸ਼ੀਏ ਕੇ, ਮਾਸ਼ੀਏ ਕੇ, ਵੱਟੂ ਭੱਟੀ, ਬਸਤੀ ਦੂਲੇ ਵਾਲਾ, ਖੱਚਰ ਵਾਲਾ ਆਦਿ ਦਰਜਨ ਪਿੰਡਾਂ ਵਿੱਚ ਬਿਜਲੀ ਸੋਧ ਬਿੱਲ ਵਿਰੁੱਧ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ ਗਏ।
ਇਸ ਮੌਕੇ ਜ਼ਿਲ੍ਹਾ ਸਕੱਤਰ ਗੁਰਮੇਲ ਸਿੰਘ ਫੱਤੇ ਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਸਰਕਾਰ ਨੂੰ ਬਿਜਲੀ ਸੋਧ ਬਿਲ 2025 ਦਾ ਖਰੜਾ ਭੇਜਿਆ ਹੈ। ਜਿਸ ’ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਚੁੱਪ ਬੈਠੀ ਹੈ। ਸਾਡੀ ਜ਼ੋਰਦਾਰ ਮੰਗ ਹੈ ਕਿ ਪੰਜਾਬ ਸਰਕਾਰ ਜਵਾਬ ਦਵੇ ਕਿ ਬਿਜਲੀ ਸੂਬੇ ਦਾ ਵਿਸ਼ਾ ਹੈ, ਇਸ ਕਰਕੇ ਇਸ ਦਾ ਕੇਂਦਰੀਕਰਨ ਨਾ ਕੀਤਾ ਜਾਵੇ ਅਤੇ ਬਿਜਲੀ ਸੋਧ ਬਿਲ ਦੇ ਖਰੜੇ ਦੇ ਵਿਰੋਧ ਵਿੱਚ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਭੇਜਿਆ ਜਾਵੇ।
ਆਗੂਆਂ ਕਿਹਾ ਕਿ ਜੇਕਰ ਬਿਜਲੀ ਸੋਧ ਬਿੱਲ ਲਾਗੂ ਹੁੰਦਾ ਹੈ ਤਾਂ ਲੋਕਾਂ ਨੂੰ ਦਿੱਤੀ ਜਾ ਰਹੀ 300 ਯੂਨਿਟ ਦੀ ਮੁਆਫੀ ਵੀ ਬੰਦ ਹੋ ਜਾਵੇਗੀ ਅਤੇ ਕਿਸਾਨਾਂ ਨੂੰ ਮੋਟਰਾਂ ਤੇ ਜੋ ਬਿਜਲੀ ਬਿੱਲ ਦੀ ਸਬਸਿਡੀ ਮਿਲ ਰਹੀ ਹੈ ਉਹ ਵੀ ਬੰਦ ਕਰ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜਿੱਥੇ ਪਿਛਲੀਆਂ ਸਰਕਾਰਾਂ ਨੇ ਬਿਜਲੀ ਪੈਦਾ ਕਰਨ ਦੇ ਅਧਿਕਾਰ ਨਿੱਜੀ ਹੱਥਾਂ ਵਿੱਚ ਦਿੱਤੇ ਹਨ। ਉੱਥੇ ਜੇਕਰ ਬਿਜਲੀ ਸੋਧ ਬਿਲ ਲਾਗੂ ਹੁੰਦਾ ਹੈ ਤਾਂ ਬਿਜਲੀ ਵੇਚਣ ਦਾ ਅਧਿਕਾਰ ਵੀ ਕਾਰਪੋਰੇਟ ਘਰਾਣੇ ਦੇ ਹੱਥਾਂ ਵਿੱਚ ਚਲਾ ਜਾਵੇਗਾ, Prepaid ਮੀਟਰ ਪੂਰੀ ਤਰ੍ਹਾਂ ਲਗਾ ਕੇ ਮਨ ਮਰਜ਼ੀ ਦੇ ਰੇਟਾਂ ਤੇ ਖਪਤਕਾਰਾਂ ਨੂੰ ਬਿਜਲੀ ਮੁਹਈਆ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਬਿੱਲ ਨੂੰ ਲਾਗੂ ਨਹੀਂ ਹੋਣ ਦੇਣਗੇ। ਇਸ ਮੌਕੇ ਰਛਪਾਲ ਸਿੰਘ ਗੱਟਾ ਬਾਦਸ਼ਾਹ, ਗੁਰਮੁਖ ਸਿੰਘ ਕਾਮਲ ਵਾਲਾ, ਟਹਿਲ ਸਿੰਘ ਕਾਮਲ ਵਾਲਾ, ਜੋਗਾ ਸਿੰਘ ਵੱਟੂ ਭੱਟੀ ਆਦਿ ਆਗੂਆਂ ਨੇ ਵੱਖ ਵੱਖ ਥਾਵਾਂ ’ਤੇ ਇਹਨਾਂ ਰੋਸ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ।

