ਫਸਲ ਦਾ ਨੁਕਸਾਨ ਹੋਣ ’ਤੇ ਕਿਸਾਨ ਦੀ ਦਿਲ ਦੇ ਦੌਰੇ ਕਾਰਨ ਮੌਤ
ਪਿੰਡ ਰਸੌਲੀ ਦੇ ਕਿਸਾਨ ਦੇ ਖੇਤ ਵਿੱਚ ਡਰੇਨ ਦਾ ਪਾਣੀ ਭਰ ਗਿਆ। ਉਸ ਨੇ ਜਦੋਂ ਆਪਣੇ ਝੋਨੇ ਦੇ ਖੇਤਾਂ ਵਿੱਚ ਪਾਣੀ ਭਰਿਆ ਵੇਖਿਆ ਤਾਂ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਪਿੰਡ ਦੇ ਸ਼ਮਸ਼ਾਨਘਾਟ ਵਿੱਚ ਪਾਣੀ...
Advertisement
ਪਿੰਡ ਰਸੌਲੀ ਦੇ ਕਿਸਾਨ ਦੇ ਖੇਤ ਵਿੱਚ ਡਰੇਨ ਦਾ ਪਾਣੀ ਭਰ ਗਿਆ। ਉਸ ਨੇ ਜਦੋਂ ਆਪਣੇ ਝੋਨੇ ਦੇ ਖੇਤਾਂ ਵਿੱਚ ਪਾਣੀ ਭਰਿਆ ਵੇਖਿਆ ਤਾਂ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਪਿੰਡ ਦੇ ਸ਼ਮਸ਼ਾਨਘਾਟ ਵਿੱਚ ਪਾਣੀ ਭਰਿਆ ਹੋਣ ਕਰਕੇ ਕਿਸਾਨ ਦਾ ਸਸਕਾਰ ਡਰੇਨ ਕਿਨਾਰੇ ਹੀ ਕਰਨਾ ਪਿਆ। ਪਿੰਡ ਰਸੌਲੀ ਦੇ ਸਰਪੰਚ ਜਗਸੀਰ ਸਿੰਘ ਧਾਲੀਵਾਲ, ਸੁਭਾਸ਼ ਚੰਦ, ਮਾਮ ਰਾਜ, ਰਾਜਪਾਲ ਨੇ ਦੱਸਿਆ ਕਿ ਰਣ ਸਿੰਘ (60) ਪੁੱਤਰ ਜੈ ਸਿੰਘ ਮਹਿਜ਼ ਇਕ ਏਕੜ ਜ਼ਮੀਨ ਦਾ ਮਾਲਕ ਸੀ। ਉਸ ਦੇ ਝੋਨੇ ਦੇ ਖੇਤ ’ਚ ਡਰੇਨ ਦਾ ਪਾਣੀ ਭਰ ਗਿਆ। ਜਦੋਂ ਰਣ ਸਿੰਘ ਖੇਤ ਗੇੜਾ ਮਾਰਨ ਗਿਆ ਤਾਂ ਝੋਨਾ ਡੁੱਬਿਆ ਵੇਖ ਦਿਲ ਦਾ ਦੌਰਾ ਪੈ ਗਿਆ। ਇਲਾਜ ਲਈ ਲੈ ਜਾਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
Advertisement
Advertisement
×