ਦਿਲ ਦਾ ਦੌਰਾ ਪੈਣ ਨਾਲ ਕਿਸਾਨ ਦੀ ਮੌਤ
ਇਥੋਂ ਨੇੜਲੇ ਪਿੰਡ ਫੱਤੇ ਵਾਲਾ ਦੇ ਕਿਸਾਨ ਜਗਸੀਰ ਸਿੰਘ(24) ਦੀ ਫਸਲ ਦਾ ਨੁਕਸਾਨ ਨਾ ਝੱਲਦੇ ਹੋਏ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਜਗਸੀਰ ਸਿੰਘ ਦੇ ਤਾਏ ਦੇ ਲੜਕੇ ਸਰਬਜੀਤ ਸਿੰਘ ਫੱਤੇ ਵਾਲਾ ਨੇ ਦੱਸਿਆ ਕਿ ਜਗਸੀਰ ਸਿੰਘ...
Advertisement
ਇਥੋਂ ਨੇੜਲੇ ਪਿੰਡ ਫੱਤੇ ਵਾਲਾ ਦੇ ਕਿਸਾਨ ਜਗਸੀਰ ਸਿੰਘ(24) ਦੀ ਫਸਲ ਦਾ ਨੁਕਸਾਨ ਨਾ ਝੱਲਦੇ ਹੋਏ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਜਗਸੀਰ ਸਿੰਘ ਦੇ ਤਾਏ ਦੇ ਲੜਕੇ ਸਰਬਜੀਤ ਸਿੰਘ ਫੱਤੇ ਵਾਲਾ ਨੇ ਦੱਸਿਆ ਕਿ ਜਗਸੀਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਪਿੰਡ ਫੱਤੇ ਵਾਲਾ ਦਾ ਰਹਿਣ ਵਾਲਾ ਸੀ। ਪਿਛਲੇ ਦਿਨਾਂ ਤੋਂ ਇਸ ਇਲਾਕੇ ਵਿੱਚ ਹੜ੍ਹ ਦੀ ਮਾਰ ਪੈਣ ਕਾਰਨ ਝੋਨੇ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ। ਮ੍ਰਿਤਕ ਕਿਸਾਨ ਜਗਸੀਰ ਸਿੰਘ ਦੀ ਫਸਲ ਦੀ ਬਰਬਾਦੀ ਨੂੰ ਨਾ ਸਹਾਰਦੇ ਹੋਏ ਸਦਮਾ ਲੱਗਣ ਕਰਕੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਜਗਸੀਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੇ ਜਾਣ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮ੍ਰਿਤਕ ਜਗਸੀਰ ਸਿੰਘ ਦੇ ਪਰਿਵਾਰ ਵਿਚ ਪਿੱਛੇ ਮਾਤਾ ਪਿਤਾ ਅਤੇ ਇੱਕ ਛੋਟੀ ਭੈਣ ਹਨ।
Advertisement
Advertisement
×