ਜ਼ਮੀਨੀ ਵਿਵਾਦ ਕਾਰਨ ਕਿਸਾਨ ਵੱਲੋਂ ਖ਼ੁਦਕੁਸ਼ੀ, ਪੰਜ ਖ਼ਿਲਾਫ਼ ਕੇਸ
ਇੱਥੇ ਪਿੰਡ ਰਾਮ ਨਗਰ ਵਿੱਚ ਜ਼ਮੀਨੀ ਵੰਡ ਨੂੰ ਲੈ ਕੇ ਚੱਲ ਰਹੀ ਆਪਸੀ ਤਕਰਾਰ ਤੋਂ ਦੁਖੀ ਹੋ ਕੇ ਇੱਕ ਕਿਸਾਨ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਜਾਂਚ ਅਧਿਕਾਰੀ ਰਾਮਨਗਰ ਪੁਲੀਸ ਦੇ ਏਐੱਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਮ੍ਰਿਤਕ...
Advertisement
ਇੱਥੇ ਪਿੰਡ ਰਾਮ ਨਗਰ ਵਿੱਚ ਜ਼ਮੀਨੀ ਵੰਡ ਨੂੰ ਲੈ ਕੇ ਚੱਲ ਰਹੀ ਆਪਸੀ ਤਕਰਾਰ ਤੋਂ ਦੁਖੀ ਹੋ ਕੇ ਇੱਕ ਕਿਸਾਨ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਜਾਂਚ ਅਧਿਕਾਰੀ ਰਾਮਨਗਰ ਪੁਲੀਸ ਦੇ ਏਐੱਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਧਿਆਨ ਸਿੰਘ (55) ਦੇ ਪੁੱਤਰ ਸੁਖਦੀਪ ਸਿੰਘ ਵੱਲੋਂ ਦਰਜ ਕਰਵਾਏ ਬਿਆਨ ਅਨੁਸਾਰ ਉਸ ਦੇ ਪਿਤਾ ਦੀ ਆਪਣੇ ਭਰਾਵਾਂ ਨਾਲ ਜ਼ਮੀਨ ਦੀ ਵੰਡ ਨੂੰ ਲੈ ਕੇ ਤਕਰਾਰ ਚੱਲ ਰਹੀ ਸੀ। ਮੰਗਲਵਾਰ ਦੁਪਹਿਰ ਬਾਅਦ ਉਸ ਦਾ ਪਿਤਾ ਗੁਰਧਿਆਨ ਸਿੰਘ ਬਿਨਾਂ ਦੱਸੇ ਘਰੋਂ ਚਲੇ ਗਿਆ। ਸ਼ਾਮ ਸਮੇਂ ਉਹ ਬੇਸੁੱਧ ਹਾਲਤ ਵਿੱਚ ਖੇਤ ਦੀ ਮੋਟਰ ਕੋਲੋਂ ਮਿਲਿਆ। ਮਗਰੋਂ ਰਾਜਿੰਦਰਾ ਹਸਪਤਾਲ ਪਟਿਆਲਾ ਲੈ ਜਾਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਜੇਬ ਵਿੱਚੋਂ ਖ਼ੁਦਕੁਸ਼ੀ ਨੋਟ ਮਿਲਿਆ ਹੈ। ਇਸ ਦੇ ਆਧਾਰ ’ਤੇ ਕੁਲਦੀਪ ਸਿੰਘ, ਦਰਸ਼ਨ ਸਿੰਘ, ਰਣਜੀਤ ਕੌਰ, ਦਵਿੰਦਰ ਸਿੰਘ ਤੇ ਪਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
Advertisement
Advertisement
×