ਇਰਾਨ ’ਚ ਅਗਵਾ ਕੀਤਾ ਪਰਿਵਾਰ ਰਾਹੋਂ ਪਰਤਿਆ
ਸੁਰਜੀਤ ਮਜਾਰੀ ਇਰਾਨ ਵਿੱਚ ਰਾਹੋਂ ਦਾ ਅਗਵਾ ਕੀਤਾ ਪਰਿਵਾਰ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਦੇ ਯਤਨ ਸਦਕਾ ਸੁਰੱਖਿਅਤ ਭਾਰਤ ਪਰਤ ਆਇਆ ਹੈ। ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਪਰਿਵਾਰ ਦੇ ਮੈਂਬਰਾਂ ਨੇ ਸ਼ਹੀਦ ਭਗਤ ਸਿੰਘ ਨਗਰ...
ਸੁਰਜੀਤ ਮਜਾਰੀ
ਇਰਾਨ ਵਿੱਚ ਰਾਹੋਂ ਦਾ ਅਗਵਾ ਕੀਤਾ ਪਰਿਵਾਰ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਦੇ ਯਤਨ ਸਦਕਾ ਸੁਰੱਖਿਅਤ ਭਾਰਤ ਪਰਤ ਆਇਆ ਹੈ। ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਪਰਿਵਾਰ ਦੇ ਮੈਂਬਰਾਂ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਰਾਹੀਂ ਉਨ੍ਹਾਂ ਨਾਲ ਸੰਪਰਕ ਕੀਤਾ ਕਿਉਂਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ 25 ਸਤੰਬਰ ਨੂੰ ਤਹਿਰਾਨ ਪਹੁੰਚਣ ’ਤੇ ਅਗਵਾ ਕਰ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਟਰੈਵਲ ਏਜੰਟਾਂ ਵੱਲੋਂ ਕੈਨੇਡਾ ਵਿੱਚ ਕਾਨੂੰਨੀ ਤੌਰ ’ਤੇ ਵੱਸਣ ਦੇ ਲਾਲਚ ਬਦਲੇ ਪਰਿਵਾਰ ਨੂੰ ਧੋਖੇ ਨਾਲ ਦੁਬਈ ਰਾਹੀਂ ਇਰਾਨ ਭੇਜਿਆ ਗਿਆ ਸੀ। ਤਹਿਰਾਨ ਵਿੱਚ ਉਨ੍ਹਾਂ ਨੂੰ ਇਮਾਮ ਖੋਮੇਨੀ ਕੌਮਾਂਤਰੀ ਹਵਾਈ ਅੱਡੇ ’ਤੇ ਏਜੰਟ ਨਾਲ ਕਥਿਤ ਤੌਰ ’ਤੇ ਜੁੜੇ ਵਿਅਕਤੀਆਂ ਨੇ ਅਗਵਾ ਕਰ ਲਿਆ ਸੀ।
ਸ੍ਰੀ ਕੰਗ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੂੰ ਪੂਰੇ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ ਗਈ। ਮੰਤਰਾਲੇ ਦੇ ਦਖ਼ਲ ਨਾਲ ਪਰਿਵਾਰ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਨਾਲ ਉਨ੍ਹਾਂ ਨੂੰ ਕਾਫ਼ੀ ਰਾਹਤ ਮਿਲੀ ਹੈ।