ਨਕਲੀ ਡੀਏਪੀ ਖਾਦ: ਹਾਈ ਕੋਰਟ ’ਚ ਸੁਣਵਾਈ ਅੱਜ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਭਲਕੇ 21 ਜੁਲਾਈ ਨੂੰ ਬਹੁ-ਕਰੋੜੀ ਨਕਲੀ ਡੀਏਪੀ ਖਾਦ ਘੁਟਾਲੇ ਦੀ ਸੁਣਵਾਈ ਕੀਤੀ ਜਾਵੇਗੀ। ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਦੋਸ਼ ਲਾਇਆ ਕਿ ਸਾਲ 2024 ਦੀਆਂ ਸਾਉਣੀ ਦੀਆਂ ਫ਼ਸਲਾਂ ਦੌਰਾਨ ਪੰਜਾਬ...
Advertisement
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਭਲਕੇ 21 ਜੁਲਾਈ ਨੂੰ ਬਹੁ-ਕਰੋੜੀ ਨਕਲੀ ਡੀਏਪੀ ਖਾਦ ਘੁਟਾਲੇ ਦੀ ਸੁਣਵਾਈ ਕੀਤੀ ਜਾਵੇਗੀ।
ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਦੋਸ਼ ਲਾਇਆ ਕਿ ਸਾਲ 2024 ਦੀਆਂ ਸਾਉਣੀ ਦੀਆਂ ਫ਼ਸਲਾਂ ਦੌਰਾਨ ਪੰਜਾਬ ਦੀਆਂ ਕੋ-ਆਪ੍ਰੇਟਿਵ ਸੁਸਾਇਟੀਆਂ ਵਿੱਚ ਹਜ਼ਾਰਾਂ ਮੀਟ੍ਰਿਕ ਟਨ ਘਟੀਆ ਅਤੇ ਨਕਲੀ ਡੀਏਪੀ ਖਾਦ ਦੀ ਸਪਲਾਈ ਕੀਤੀ ਗਈ ਸੀ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਇਹ ਸਭ ਪੰਜਾਬ ਸਰਕਾਰ ਦੇ ਮਾਰਕਫੈੱਡ ਅਤੇ ਖੇਤੀਬਾੜੀ ਵਿਭਾਗ ਦੇ ਕੁਝ ਉੱਚ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਹੋਇਆ। ਜਦੋਂ ਇਸ ਖਾਦ ਦੇ ਨਮੂਨੇ ਲਏ ਗਏ ਤਾਂ ਪਤਾ ਲੱਗਾ ਕਿ ਡੀਏਪੀ ਖਾਦ ਵਿੱਚ 46 ਫ਼ੀਸਦੀ ਦੀ ਥਾਂ ਸਿਰਫ਼ 18-19 ਫ਼ੀਸਦੀ ਫਾਸਫੋਰਸ ਹੀ ਸੀ।
Advertisement
Advertisement
×