Extortion Call: ਨਹੀਂ ਰੁਕ ਰਿਹਾ ਧਮਕੀਆਂ ਦਾ ਦੌਰ ; ਸ਼ਹਿਰ ਦੇ ਨਾਮੀ ਡਾਕਟਰ ਨੂੰ ਮਿਲੀ ਧਮਕੀ !
ਡਾਕਟਰ ਤੋਂ ਮੰਗੀ ਗਈ ਫਿਰੌਤੀ: ਹਸਪਤਾਲ ਦੇ ਨੰਬਰ ’ਤੇ ਆਈ ਕਾਲ
Advertisement
Extortion Call: ਸੂਬੇ ਭਰ ਵਿੱਚ ਧਮਕੀਆਂ ਦਾ ਦੌਰ ਨਹੀਂ ਰੁਕ ਰਿਹਾ। ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਸ਼ਹਿਰ ਦੇ ਇੱਕ ਨਾਮੀ ਡਾਕਟਰ ਨੂੰ ਫੋਨ ਤੇ ਫਿਰੌਤੀ ਲਈ ਧਮਕੀ ਮਿਲੀ ਹੈ ।
ਜਾਣਕਾਰੀ ਅਨੁਸਾਰ ਇਹ ਧਮਕੀ ਡਾਕਟਰ ਦੇ ਨਿੱਜੀ ਫੋਨ ਨੰਬਰ ’ਤੇ ਨਹੀਂ ਆਈ ਬਲਕਿ ਹਸਪਤਾਲ ਦੇ ਇੱਕ ਨੰਬਰ ’ਤੇ ਦਿੱਤੀ ਗਈ।
Advertisement
ਇਹ ਕਾਲ ਕਿਸੇ ਦੀ ਸ਼ਰਾਰਤ ਵੀ ਹੋ ਸਕਦੀ ਹੈ ਪਰ ਫਿਰ ਵੀ ਡਾਕਟਰ ਵੱਲੋਂ ਪੁਲੀਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ । ਡਾਕਟਰ ਨੂੰ ਸੁਰੱਖਿਆ ਵੀ ਮੁੱਹਈਆ ਕਰਵਾ ਦਿੱਤੀ ਗਈ ਹੈ ।
Advertisement
ਫਿਲਹਾਲ ਇਸ ਪੂਰੇ ਮਾਮਲੇ ਵਿੱਚ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
Advertisement
×