ਰੂਪਨਗਰ ਥਰਮਲ ਪਲਾਂਟ ਤੋਂ ਬਿਜਲੀ ਉਤਪਾਦਨ ਹਾਲੇ ਵੀ ਠੱਪ
ਪੱਤਰ ਪ੍ਰੇਰਕ ਰੂਪਨਗਰ, 13 ਜੁਲਾਈ ਮੀਂਹ ਹਟਣ ਤੋਂ ਦੋ ਦਿਨਾਂ ਬਾਅਦ ਵੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦਾ ਬਿਜਲੀ ਉਤਪਾਦਨ ਸ਼ੁਰੂ ਨਹੀਂ ਕੀਤਾ ਜਾ ਸਕਿਆ ਹੈ, ਜਦੋਂਕਿ ਸੂਬੇ ਅੰਦਰ ਬਿਜਲੀ ਦੀ ਮੰਗ ਵਧ ਕੇ 13,000 ਮੈਗਾਵਾਟ ਤੋਂ ਪਾਰ...
Advertisement
ਪੱਤਰ ਪ੍ਰੇਰਕ
ਰੂਪਨਗਰ, 13 ਜੁਲਾਈ
Advertisement
ਮੀਂਹ ਹਟਣ ਤੋਂ ਦੋ ਦਿਨਾਂ ਬਾਅਦ ਵੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦਾ ਬਿਜਲੀ ਉਤਪਾਦਨ ਸ਼ੁਰੂ ਨਹੀਂ ਕੀਤਾ ਜਾ ਸਕਿਆ ਹੈ, ਜਦੋਂਕਿ ਸੂਬੇ ਅੰਦਰ ਬਿਜਲੀ ਦੀ ਮੰਗ ਵਧ ਕੇ 13,000 ਮੈਗਾਵਾਟ ਤੋਂ ਪਾਰ ਹੋ ਗਈ ਹੈ। ਸੂਤਰਾਂ ਅਨੁਸਾਰ ਥਰਮਲ ਪਲਾਂਟ ਰੂਪਨਗਰ ਦੇ ਕੋਲ ਹੈਂਡਲਿੰਗ ਪਲਾਂਟ ਵਿੱਚ ਬਾਰਿਸ਼ ਦਾ ਪਾਣੀ ਭਰਨ ਕਾਰਨ ਸੀਐੱਚਪੀ ਦਾ ਕੰਟਰੋਲ ਰੂਮ ਵੀ ਲਪੇਟ ਵਿੱਚ ਆ ਗਿਆ ਹੈ। ਥਰਮਲ ਪਲਾਂਟ ਦੇ ਅਧਿਕਾਰੀ ਤੇ ਕਰਮਚਾਰੀ ਕੋਲ ਹੈਂਡਲਿੰਗ ਪਲਾਂਟ ਦੀ ਮਸ਼ੀਨਰੀ ਨੂੰ ਸੁਚਾਰੂ ਰੂਪ ’ਚ ਚਾਲੂ ਕਰਨ ਲਈ ਜੁਟੇ ਹੋਏ ਹਨ ਪਰ ਵੀਰਵਾਰ ਬਾਅਦ ਦੁਪਹਿਰ ਤੱਕ ਥਰਮਲ ਪਲਾਂਟ ਦਾ ਕੋਈ ਵੀ ਯੂਨਿਟ ਚਾਲੂ ਨਹੀਂ ਕੀਤਾ ਜਾ ਸਕਿਆ। ਨਿਗਰਾਨ ਇੰਜਨੀਅਰ ਸੀਐੱਚਪੀ ਪ੍ਰਮੋਦ ਸ਼ਰਮਾ ਨੇ ਦੱਸਿਆ ਕਿ ਸਮੱਸਿਆ ਦਾ ਹੱਲ ਹੋ ਚੁੱਕਿਆ ਹੈ। ਅੱਜ 6 ਨੰਬਰ ਯੂਨਿਟ ਸ਼ਾਮ ਤੱਕ ਚਾਲੂ ਹੋ ਜਾਵੇਗਾ।
Advertisement
Advertisement
×