ਬਿਜਲੀ ਮੁਲਾਜ਼ਮਾਂ ਵੱਲੋਂ ਸਰਕਾਰੀ ਜਾਇਦਾਦਾਂ ਵੇਚਣ ਦਾ ਵਿਰੋਧ
ਪੰਜਾਬ ਦੇ ਬਿਜਲੀ ਮਹਿਕਮੇ ਦੀਆਂ ਯੂਨੀਅਨਾਂ, ਐਸੋਸੀਏਸ਼ਨਾਂ ਤੇ ਹੋਰ ਜਥੇਬੰਦੀਆਂ ਸੂਬਾ ਸਰਕਾਰ ਖਿਲਾਫ਼ ਇਕੱਠੀਆਂ ਹੋ ਗਈਆਂ ਹਨ। ਇਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਪਾਵਰਕੌਮ ਤੇ ਟਰਾਂਸਕੋ ਸਣੇ ਹੋਰ ਅਦਾਰਿਆਂ ਦੀਆਂ ਜਾਇਦਾਦਾਂ ਵੇਚਣ ਦਾ ਖਦਸ਼ਾ ਜਤਾਇਆ ਹੈ, ਜਿਸ ਨੂੰ ਲੈ ਕੇ ਜਥੇਬੰਦੀਆਂ...
ਪੰਜਾਬ ਦੇ ਬਿਜਲੀ ਮਹਿਕਮੇ ਦੀਆਂ ਯੂਨੀਅਨਾਂ, ਐਸੋਸੀਏਸ਼ਨਾਂ ਤੇ ਹੋਰ ਜਥੇਬੰਦੀਆਂ ਸੂਬਾ ਸਰਕਾਰ ਖਿਲਾਫ਼ ਇਕੱਠੀਆਂ ਹੋ ਗਈਆਂ ਹਨ। ਇਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਪਾਵਰਕੌਮ ਤੇ ਟਰਾਂਸਕੋ ਸਣੇ ਹੋਰ ਅਦਾਰਿਆਂ ਦੀਆਂ ਜਾਇਦਾਦਾਂ ਵੇਚਣ ਦਾ ਖਦਸ਼ਾ ਜਤਾਇਆ ਹੈ, ਜਿਸ ਨੂੰ ਲੈ ਕੇ ਜਥੇਬੰਦੀਆਂ ਨੇ ਅੱਜ ਇੱਥੇ ਪੀ.ਐੱਸ.ਈ.ਬੀ ਦੇ ਮੁੱਖ ਦਫ਼ਤਰ ਬਾਹਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਵਿਭਾਗ ਦੀਆਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬਿਜਲੀ ਮਹਿਕਮੇ ਦੀਆਂ ਸਾਰੀਆਂ ਯੂਨੀਅਨਾਂ ਤੁਰੰਤ ਸੜਕਾਂ ’ਤੇ ਆ ਕੇ ਪ੍ਰਦਰਸ਼ਨ ਕਰਨਗੀਆਂ। ਮੀਟਿੰਗ ਵਿੱਚ ਪੀ ਐੱਸ ਈ ਬੀ. ਇੰਜੀਨੀਅਰਜ਼ ਐਸੋਸੀਏਸ਼ਨ ਤੋਂ ਅਜੈਪਾਲ ਸਿੰਘ ਅਟਵਾਲ, ਜਤਿੰਦਰ ਗਰਗ ਤੇ ਦਵਿੰਦਰ ਗੋਇਲ, ਜੂਨੀਅਰ ਇੰਜੀਨੀਅਰਜ਼ ਕੌਂਸਲ ਤੋਂ ਅਮਨਦੀਪ ਜੇਹਲਵੀ, ਚੰਚਲ ਕੁਮਾਰ ਤੇ ਵਿਕਾਸ ਗੁਪਤਾ, ਟੀ ਐੱਸ ਯੂ ਤੋਂ ਕੁਲਦੀਪ ਸਿੰਘ ਉਧੋਕੇ ਤੇ ਹਰਪ੍ਰੀਤ ਸਿੰਘ, ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚਾ ਤੋਂ ਅਵਤਾਰ ਸਿੰਘ ਕੈਂਥ, ਪੀ.ਐੱਸ.ਈ.ਬੀ. ਅਕਾਊਂਟਸ ਆਡਿਟ ਐਂਡ ਐਡਮਿਨਿਸਟਰੇਟਿਵ ਸਰਵਿਸਿਜ਼ ਐਸੋਸੀਏਸ਼ਨ ਤੋਂ ਗੁਰਪ੍ਰੀਤ ਸਿੰਘ ਜੱਸਲ, ਗੁਰਵਿੰਦਰ ਸਿੰਘ, ਅਮਿਤ ਕੁਮਾਰ ਤੇ ਅਸ਼ੀਸ਼ ਸਿੰਘ, ਪੀ.ਐੱਸ.ਪੀ.ਸੀ.ਐੱਲ./ਪੀ.ਐੱਸ.ਟੀ.ਸੀ.ਐੱਲ. ਆਈ.ਟੀ ਅਫ਼ਸਰ ਐਸੋਸੀਏਸ਼ਨ ਤੋਂ ਤੇਜਿੰਦਰ ਸਿੰਘ ਅਤੇ ਐੱਚ.ਆਰ. ਅਫ਼ਸਰ ਐਸੋਸੀਏਸ਼ਨ ਤੋਂ ਰੀਤਿੰਦਰ ਗਲਵਟੀ ਸਮੇਤ ਹੋਰਾਂ ਨੇ ਵੀ ਸ਼ਿਰਕਤ ਕੀਤੀ। ਮੀਟਿੰਗ ਵਿੱਚ ਬਿਜਲੀ ਖੇਤਰ ਦੀਆਂ ਕੀਮਤੀ ਜ਼ਮੀਨਾਂ ਤੇ ਜਾਇਦਾਦਾਂ ਨੂੰ ਵੇਚਣ/ਲੀਜ਼ ’ਤੇ ਦੇਣ ਦੇ ਕਦਮ ਦਾ ਸਰਬਸੰਮਤੀ ਨਾਲ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ। ਸਹਿਮਤੀ ਬਣੀ ਕਿ ਵਿਭਾਗ ਦੇ ਭਵਿੱਖ ਦੇ ਵਿਕਾਸ ਲਈ ਵਰਤੀਆਂ ਜਾਣ ਵਾਲੀਆਂ ਖਾਲੀ ਜ਼ਮੀਨਾਂ ਆਦਿ ਨੂੰ ਜੇਕਰ ਸਰਕਾਰ ਨੇ ਵੇਚਣ ਦੀ ਕੋਸ਼ਿਸ ਕੀਤੀ ਤਾਂ ਸਾਰੇ ਕਰਮਚਾਰੀ, ਇੰਜਨੀਅਰ ਅਤੇ ਅਧਿਕਾਰੀ ਵੱਡਾ ਸੰਘਰਸ਼ ਕਰਨਗੇ।