ਪਾਸਟਰ ਅਨਿਲ ਐਸ. ਰਾਏ ਚੇਅਰਮੈਨ, ਪਾਸਟਰ ਰਾਜੂ ਚਾਕੋ ਵਾਈਸ ਚੇਅਰਮੈਨ ਤੇ ਪਾਸਟਰ ਸ਼ਿਜੂ ਫਿਲਿਪ (ਮੁਹਾਲੀ) ਪ੍ਰਧਾਨ ਬਣੇ
ਹਰਜੀਤ ਸਿੰਘ
ਜ਼ੀਰਕਪੁਰ, 16 ਜਨਵਰੀ
ਚਰਚ ਐਸੋਸੀਏਸ਼ਨ ਮੁਹਾਲੀ (Churches Association Mohali) ਦੀ ਪਹਿਲੀ ਮਾਸਿਕ ਪ੍ਰਾਰਥਨਾ ਫੈਲੋਸ਼ਿਪ ਅਤੇ ਜਨਰਲ ਇਜਲਾਸ ਦੀ ਮੀਟਿੰਗ ਅੱਜ ਗ੍ਰੇਸ ਫਾਰ ਦਾ ਨੇਸ਼ਨ ਚਰਚ ਬਲਟਾਣਾ (Grace for the Nation Church, Baltana) ਵਿਖੇ ਹੋਈ।
ਇਸ ਮੌਕੇ ਦੋ ਸਾਲਾਂ 2025-2026 ਲਈ ਨਵੀਂ ਕਾਰਜਕਾਰਨੀ ਕਮੇਟੀ ਮੈਂਬਰਾਂ ਅਤੇ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ। ਇਸ ਤਹਿਤ ਪਾਸਟਰ (ਪਾਦਰੀ) ਅਨਿਲ ਐਸ. ਰਾਏ (ਜ਼ੀਰਕਪੁਰ) ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਬਾਕੀ ਨਵ-ਨਿਯੁਕਤ ਅਹੁਦੇਦਾਰਾਂ ਵਿਚ ਮੁਹਾਲੀ ਦੇ ਪਾਸਟਰ ਰਾਜੂ ਚਾਕੋ ਨੂੰ ਵਾਈਸ ਚੇਅਰਮੈਨ, ਪਾਸਟਰ ਸ਼ਿਜੂ ਫਿਲਿਪ (ਮੁਹਾਲੀ) ਨੂੰ ਪ੍ਰਧਾਨ, ਪਾਸਟਰ ਪ੍ਰਸਾਦ ਪਾਲ (ਬਲਟਾਣਾ) ਨੂੰ ਮੀਤ ਪ੍ਰਧਾਨ, ਪਾਸਟਰ ਰਿਚਰਡ ਡੈਨੀਅਲ (ਐਰੋਸਿਟੀ) ਨੂੰ ਸਕੱਤਰ, ਪਾਸਟਰ ਅਮਿਤ ਏਬਲ (ਮੁਹਾਲੀ) ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਪਾਸਟਰ ਰੇਜੀ ਜਾਰਜ (ਜ਼ੀਰਕਪੁਰ, ਬਨੂੜ) ਨੂੰ ਸਲਾਹਕਾਰ ਅਤੇ ਪਾਸਟਰ ਅਜੈ ਮਸੀਹ, ਸ. ਬਲੌਂਗੀ ਦੇ ਪਾਸਟਰ ਦਰਸ਼ਨ ਮਸੀਹ, ਮੁਬਾਰਿਕਪੁਰ ਦੇ ਪਾਸਟਰ ਸਾਈਮਨ ਬਿੱਲਾ, ਖਰੜ ਦੇ ਪਾਸਟਰ ਸਾਈਮਨ ਪੀਟਰ, ਨਾਭਾ ਸਾਹਿਬ-ਜ਼ੀਰਕਪੁਰ ਦੇ ਪਾਸਟਰ ਅਲਬਰਟ ਜੇਮਜ਼, ਝੰਜੇੜੀ-ਲਾਂਡਰਾਂ ਦੇ ਪਾਸਟਰ ਮੰਗਤ ਮਸੀਹ ਨੂੰ ਕਾਰਜਕਾਰਨੀ ਦੇ ਮੈਂਬਰ ਚੁਣਿਆ ਗਿਆ ਹੈ।