ਚੋਣ ਕਮਿਸ਼ਨ ਵੱਲੋਂ ਨਾਭਾ ਦੇ ਬੀ ਡੀ ਪੀ ਓ ਦੀ ਬਦਲੀ
ਸ਼੍ੋਮਣੀ ਅਕਾਲੀ ਦਲ ਵੱਲੋਂ ਪੱਖਪਾਤ ਕਰਨ ਦੀ ਸ਼ਿਕਾਇਤ ਕਰਨ ਬਾਅਦ ਅੱਜ ਚੋਣ ਕਮਿਸ਼ਨ ਨੇ ਨਾਭਾ ਦੀ ਬੀ ਡੀ ਪੀ ਓ ਦੀ ਬਦਲੀ ਕਰ ਦਿੱਤੀ। ਪੰਚਾਇਤ ਸਮਿਤੀ ਚੋਣਾਂ ਦੇ ਉਮੀਦਵਾਰਾਂ ਦੀ ਨਾਮਜ਼ਦਗੀ ਮੌਕੇ ਉਨ੍ਹਾਂ ਖ਼ਿਲਾਫ਼ ਸ਼੍ੋਮਣੀ ਅਕਾਲੀ ਦਲ ਵੱਲੋਂ ਪੱਖਪਾਤ ਦੀ...
Advertisement
ਸ਼੍ੋਮਣੀ ਅਕਾਲੀ ਦਲ ਵੱਲੋਂ ਪੱਖਪਾਤ ਕਰਨ ਦੀ ਸ਼ਿਕਾਇਤ ਕਰਨ ਬਾਅਦ ਅੱਜ ਚੋਣ ਕਮਿਸ਼ਨ ਨੇ ਨਾਭਾ ਦੀ ਬੀ ਡੀ ਪੀ ਓ ਦੀ ਬਦਲੀ ਕਰ ਦਿੱਤੀ। ਪੰਚਾਇਤ ਸਮਿਤੀ ਚੋਣਾਂ ਦੇ ਉਮੀਦਵਾਰਾਂ ਦੀ ਨਾਮਜ਼ਦਗੀ ਮੌਕੇ ਉਨ੍ਹਾਂ ਖ਼ਿਲਾਫ਼ ਸ਼੍ੋਮਣੀ ਅਕਾਲੀ ਦਲ ਵੱਲੋਂ ਪੱਖਪਾਤ ਦੀ ਸ਼ਿਕਾਇਤ ਕੀਤੀ ਗਈ ਸੀ।
ਚੋਣ ਕਮਿਸ਼ਨ ਦੇ ਹੁਕਮਾਂ ਉੱਪਰ ਅਮਲ ਕਰਦੇ ਹੋਏ ਪੰਚਾਇਤ ਅਤੇ ਪੇਂਡੂ ਵਿਕਾਸ ਵਿਭਾਗ ਨੇ ਤੁਰੰਤ ਕਾਰਵਾਈ ਕਰਦੇ ਹੋਏ ਨਾਭਾ ਬੀ ਡੀ ਪੀ ਓ ਬਲਜੀਤ ਕੌਰ ਦੀ ਬਦਲੀ ਕਰਕੇ ਮੁਹਾਲੀ ਦਫਤਰ ਵਿਖੇ ਰਿਪੋਰਟ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਵਿਭਾਗ ਦੇ ਪ੍ਰਬੰਧਕੀ ਸਕੱਤਰ ਅਜੀਤ ਬਾਲਾਜੀ ਜੋਸ਼ੀ ਨੇ ਇਸ ਕਾਰਵਾਈ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਚੋਣ ਕਮਿਸ਼ਨ ਦੇ ਹੁਕਮਾਂ ਉੱਪਰ ਇਹ ਬਦਲੀ ਕੀਤੀ ਗਈ ਹੈ।
Advertisement
Advertisement
Advertisement
×

