ਚੋਣ ਕਮਿਸ਼ਨ 345 ਪਾਰਟੀਆਂ ਨੂੰ ਸੂਚੀ ’ਚੋਂ ਕੱਢੇਗਾ
ਨਵੀਂ ਦਿੱਲੀ, 26 ਜੂਨ ਭਾਰਤੀ ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਉਸ ਨੇ 345 ਰਜਿਸਟਰਡ ਗੈਰ-ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ (ਆਰਯੂਪੀਪੀਜ਼) ਨੂੰ ਸੂਚੀ ਤੋਂ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਪਾਰਟੀਆਂ ਪਿਛਲੇ ਛੇ ਸਾਲਾਂ ਵਿੱਚ 2019 ਤੋਂ ਇਕ ਵੀ...
Advertisement
ਨਵੀਂ ਦਿੱਲੀ, 26 ਜੂਨ
ਭਾਰਤੀ ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਉਸ ਨੇ 345 ਰਜਿਸਟਰਡ ਗੈਰ-ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ (ਆਰਯੂਪੀਪੀਜ਼) ਨੂੰ ਸੂਚੀ ਤੋਂ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਪਾਰਟੀਆਂ ਪਿਛਲੇ ਛੇ ਸਾਲਾਂ ਵਿੱਚ 2019 ਤੋਂ ਇਕ ਵੀ ਚੋਣ ਲੜਨ ਦੀ ਜ਼ਰੂਰੀ ਸ਼ਰਤ ਪੂਰੀ ਕਰਨ ਵਿੱਚ ਅਸਫ਼ਲ ਰਹੀਆਂ ਹਨ। ਇਨ੍ਹਾਂ ਸਿਆਸੀ ਪਾਰਟੀਆਂ ਦੇ ਦਫ਼ਤਰਾਂ ਦਾ ਕਿਧਰੇ ਵੀ ਪਤਾ ਨਹੀਂ ਲੱਗਿਆ। ਇਹ ਪਾਰਟੀਆਂ ਵੱਖ-ਵੱਖ ਸੂਬਿਆਂ ਅਤੇ ਯੂਟੀਜ਼ ਤੋਂ ਹਨ। ਕਮਿਸ਼ਨ ਦੇ ਨੋਟਿਸ ਵਿੱਚ ਆਇਆ ਹੈ ਕਿ ਰਜਿਸਟਰਡ 2800 ਤੋਂ ਵੱਧ ਆਰਯੂਪੀਪੀਜ਼ ’ਚੋਂ ਕਈ ਪਾਰਟੀਆਂ ਅਜਿਹੀਆਂ ਹਨ ਜਿਹੜੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੀਆਂ। -ਪੀਟੀਆਈ
Advertisement
Advertisement