ਛੇੜਛਾੜ ਦੇ ਮਾਮਲੇ ਵਿੱਚ ਬਜ਼ੁਰਗ ਨੂੰ 10 ਸਾਲ ਦੀ ਸਜ਼ਾ
ਇੱਥੇ ਅਦਾਲਤ ਨੇ ਰਿਸ਼ਤੇਦਾਰੀ ’ਚੋਂ ਪੋਤੀ ਲੱਗਦੀ ਬੱਚੀ ਨਾਲ ਛੇੜਛਾੜ ਕਰਨ ਵਾਲੇ ਦਾਦੇ ਨੂੰ ਸਜ਼ਾ ਸੁਣਾਈ ਹੈ। ਅੱਜ ਐਡੀਸ਼ੀਨਲ ਸੈਸ਼ਨ ਜੱਜ ਮਨਦੀਪ ਕੌਰ ਦੀ ਫਾਸਟ ਟਰੈਕ ਅਦਾਲਤ ਨੇ ਇਹ ਫੈਸਲਾ ਸੁਣਾਇਆ। ਐਡਵੋਕੇਟ ਬਲਵੀਰ ਕੌਰ ਨੇ ਦੱਸਿਆ ਕਿ 2024 ਵਿੱਚ ਜੁਗਰਾਜ...
Advertisement
ਇੱਥੇ ਅਦਾਲਤ ਨੇ ਰਿਸ਼ਤੇਦਾਰੀ ’ਚੋਂ ਪੋਤੀ ਲੱਗਦੀ ਬੱਚੀ ਨਾਲ ਛੇੜਛਾੜ ਕਰਨ ਵਾਲੇ ਦਾਦੇ ਨੂੰ ਸਜ਼ਾ ਸੁਣਾਈ ਹੈ। ਅੱਜ ਐਡੀਸ਼ੀਨਲ ਸੈਸ਼ਨ ਜੱਜ ਮਨਦੀਪ ਕੌਰ ਦੀ ਫਾਸਟ ਟਰੈਕ ਅਦਾਲਤ ਨੇ ਇਹ ਫੈਸਲਾ ਸੁਣਾਇਆ। ਐਡਵੋਕੇਟ ਬਲਵੀਰ ਕੌਰ ਨੇ ਦੱਸਿਆ ਕਿ 2024 ਵਿੱਚ ਜੁਗਰਾਜ ਸਿੰਘ (61) ਨੇ ਰਿਸ਼ਤੇਦਾਰੀ ਵਿੱਚੋਂ ਪੋਤੀ ਲੱਗਦੀ 9 ਸਾਲਾ ਬੱਚੀ ਨੂੰ ਆਪਣੇ ਕੋਲ ਬੁਲਾਇਆ ਅਤੇ ਉਸ ਨਾਲ ਸਰੀਰਕ ਛੇੜਛਾੜ ਕੀਤੀ। ਬੱਚੀ ਵੱਲੋਂ ਰੌਲਾ ਪਾਉਣ ’ਤੇ ਕੇਸ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਜਗਰਾਜ ਸਿੰਘ ਨੂੰ 10 ਸਾਲ ਦੀ ਸਜ਼ਾ ਅਤੇ ਪੀੜਤ ਨੂੰ 5 ਹਜ਼ਾਰ ਰੁਪਏ ਮੁਆਵਜ਼ਾ ਦੇਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪੀੜਤ ਨੂੰ ਮਿਲਣ ਵਾਲੇ ਮੁਆਵਜ਼ੇ ਲਈ ਅਦਾਲਤ ਵਿੱਚ ਅਰਜ਼ੀ ਲਗਾਈ ਗਈ ਹੈ, ਜਿਸ ਲਈ ਸਰਕਾਰ ਕੋਲੋਂ ਪੀੜਤ ਦੀ ਮੱਦਦ ਲਈ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਸ ਨੂੰ ਇਹ ਮੁਆਵਜ਼ਾ ਦਿੱਤਾ ਜਾਵੇ।
Advertisement
Advertisement
×