ਲਾਵਾਰਸ ਪਸ਼ੂ ਕਾਰਨ ਹਾਦਸੇ ’ਚ ਬਜ਼ੁਰਗ ਦੀ ਮੌਤ
ਇਥੋਂ ਨੇੜੇ ਲਾਵਾਰਸ ਪਸ਼ੂ ਕਾਰਨ ਸੜਕ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਚਮਕੌਰ ਸਿੰਘ (60) ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਧਨੇਰ ਕੰਬਾਈਨ ਚਲਾਉਂਦਾ ਸੀ। ਬੀਤੀ ਸ਼ਾਮ ਉਹ ਪਿੰਡ ਸਹੌਰ ਵਿੱਚ ਝੋਨਾ ਵੱਢ ਕੇ ਆਪਣੇ ਪਿੰਡ ਧਨੇਰ ਜਾ ਰਿਹਾ...
Advertisement
ਇਥੋਂ ਨੇੜੇ ਲਾਵਾਰਸ ਪਸ਼ੂ ਕਾਰਨ ਸੜਕ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਚਮਕੌਰ ਸਿੰਘ (60) ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਧਨੇਰ ਕੰਬਾਈਨ ਚਲਾਉਂਦਾ ਸੀ। ਬੀਤੀ ਸ਼ਾਮ ਉਹ ਪਿੰਡ ਸਹੌਰ ਵਿੱਚ ਝੋਨਾ ਵੱਢ ਕੇ ਆਪਣੇ ਪਿੰਡ ਧਨੇਰ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿੱਚ ਮਹਿਲ ਕਲਾਂ-ਧਨੇਰ ਸੜਕ ’ਤੇ ਲਾਵਾਰਸ ਪਸ਼ੂ ਉਸ ਦੇ ਮੋਟਰਸਾਈਕਲ ਅੱਗੇ ਆ ਗਿਆ, ਜਿਸ ਕਾਰਨ ਚਮਕੌਰ ਸਿੰਘ ਮੋਟਰਸਾਈਕਲ ਤੋਂ ਹੇਠਾਂ ਡਿੱਗ ਗਿਆ। ਉਸ ਦੇ ਸਿਰ ’ਤੇ ਡੂੰਘੀ ਸੱਟ ਲੱਗ ਗਈ। ਉਸ ਨੂੰ ਮੁੱਢਲਾ ਸਿਹਤ ਕੇਂਦਰ ਮਹਿਲ ਕਲਾਂ ਲਿਆਂਦਾ ਗਿਆ, ਜਿੱਥੋਂ ਉਸ ਨੂੰ ਬਠਿੰਡਾ ਏਮਜ਼ ਭੇਜ ਦਿੱਤਾ ਗਿਆ। ਬਠਿੰਡਾ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਲਾਵਾਰਸ ਪਸ਼ੂਆਂ ਦੀ ਸਮੱਸਿਆ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸੜਕਾਂ ’ਤੇ ਘੁੰਮਦੇ ਆਵਾਰਾ ਪਸ਼ੂ ਆਏ ਦਿਨ ਹਾਦਸਿਆਂ ਦਾ ਕਾਰਨ ਬਣ ਰਹੇ ਹਨ।
Advertisement
Advertisement
×