ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਿੱਧਵਾਂ ਨਹਿਰ ’ਚ ਨਹਾਉਂਦੇ ਅੱਠ ਬੱਚੇ ਡੁੱਬੇ, ਚਾਰ ਦੀ ਮੌਤ

ਮ੍ਰਿਤਕਾਂ ’ਚ ਦੋ ਸਕੇ ਭਰਾ ਸ਼ਾਮਲ
Advertisement

ਗਗਨਦੀਪ ਅਰੋੜਾ

ਲੁਧਿਆਣਾ, 21 ਜੂਨ

Advertisement

ਗਰਮੀ ਤੋਂ ਰਾਹਤ ਪਾਉਣ ਲਈ ਬੀਤੇ ਦਿਨ ਸਿੱਧਵਾਂ ਨਹਿਰ ਵਿੱਚ ਨਹਾਉਣ ਗਏ ਅੱਠ ਬੱਚੇ ਤਾਰ ਟੁੱਟਣ ਕਾਰਨ ਨਹਿਰ ਵਿੱਚ ਡਿੱਗ ਗਏ। ਇਨ੍ਹਾਂ ’ਚੋਂ ਚਾਰ ਨੂੰ ਕਿਸੇ ਤਰ੍ਹਾਂ ਬਚਾਅ ਲਿਆ ਗਿਆ, ਜਦਕਿ ਬਾਕੀ ਚਾਰ ਦੀ ਪਾਣੀ ’ਚ ਵਹਿਣ ਕਾਰਨ ਮੌਤ ਹੋ ਗਈ। ਦੋ ਬੱਚਿਆਂ ਪ੍ਰਕਾਸ਼ ਤੇ ਗੋਲੂ ਦੀਆਂ ਲਾਸ਼ਾਂ ਬੀਤੀ ਦੇਰ ਰਾਤ ਕੱਢ ਲਈਆਂ ਗਈਆਂ ਸਨ, ਜਦਕਿ ਮਨੀਸ਼ ਅਤੇ ਸਮਰ ਦੀਆਂ ਲਾਸ਼ਾਂ ਅੱਜ ਕੱਢੀਆਂ ਗਈਆਂ ਹਨ। ਪੁਲੀਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਹਨ। ਪ੍ਰਕਾਸ਼ ਤੇ ਗੋਲੂ ਸਕੇ ਭਰਾ ਹਨ।

ਜਾਣਕਾਰੀ ਅਨੁਸਾਰ ਇਹ ਸਾਰੇ ਬੱਚੇ ਗਿਆਸਪੁਰਾ ਦੇ ਸਮਰਾਟ ਕਲੋਨੀ ਇਲਾਕੇ ਵਿੱਚ ਰਹਿੰਦੇ ਸਨ। ਇਹ ਸਾਰੇ ਪਹਿਲਾਂ ਵੀ ਕਈ ਵਾਰ ਸਿੱਧਵਾਂ ਨਹਿਰ ’ਚ ਨਹਾਉਣ ਜਾਂਦੇ ਸਨ। ਸ਼ੁੱਕਰਵਾਰ ਨੂੰ ਵੀ ਇਹ ਸਾਰੇ ਆਪੋ-ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੇ ਬਿਨਾਂ ਨਹਾਉਣ ਲਈ ਨਹਿਰ ਕੋਲ ਚਲੇ ਗਏ। ਨਹਿਰ ਕੋਲ ਉਹ ਕਿਸੇ ਤਾਰ ਸਹਾਰੇ ਖੜ੍ਹੇ ਸਨ ਪਰ ਤਾਰ ਟੁੱਟਣ ਕਾਰਨ ਸਾਰੇ ਨਹਿਰ ’ਚ ਡਿੱਗ ਪਏ। ਇਨ੍ਹਾਂ ’ਚੋਂ ਚਾਰ ਬੱਚੇ ਤਾਂ ਕਿਸੇ ਤਰ੍ਹਾਂ ਬਚਣ ਵਿੱਚ ਕਾਮਯਾਬ ਹੋ ਗਏ ਪਰ ਬਾਕੀ ਚਾਰ ਪਾਣੀ ਤੇਜ਼ ਵਹਾਅ ਕਾਰਨ ਪਾਣੀ ’ਚ ਵਹਿ ਗਏ। ਰਾਹਗੀਰਾਂ ਨੇ ਇਸ ਬਾਰੇ ਸਾਹਨੇਵਾਲ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਗੋਤਾਖੋਰਾਂ ਦੀ ਟੀਮ ਨਾਲ ਮੌਕੇ ’ਤੇ ਪਹੁੰਚ ਗਈ, ਜਿਨ੍ਹਾਂ ਦੁਪਹਿਰ ਨੂੰ ਗੋਲੂ ਅਤੇ ਦੇਰ ਰਾਤ ਪ੍ਰਕਾਸ਼ ਦੀ ਲਾਸ਼ ਨਹਿਰ ’ਚੋਂ ਬਰਾਮਦ ਕੀਤੀ। ਇਸੇ ਤਰ੍ਹਾਂ ਅੱਜ ਮਨੀਸ਼ ਤੇ ਸਮਰ ਦੀਆਂ ਲਾਸ਼ਾਂ ਵੀ ਬਰਾਮਦ ਹੋ ਗਈਆਂ ਹਨ। ਥਾਣਾ ਸਾਹਨੇਵਾਲ ਅਧੀਨ ਪੈਂਦੀ ਗਿਆਸਪੁਰਾ ਚੌਕੀ ਦੇ ਇੰਚਾਰਜ ਏਐੱਸਆਈ ਚੰਦ ਅਹੀਰ ਨੇ ਦੱਸਿਆ ਕਿ ਪੁਲੀਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਸਬੰਧਤ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਹਨ।

Advertisement