DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੈਸੇ ਦੁੱਗਣੇ ਕਰਨ ਬਹਾਨੇ 200 ਕਰੋੜ ਠੱਗਣ ਵਾਲੇ ਅੱਠ ਕਾਬੂ

ਮੁਲਜ਼ਮਾਂ ਨੇ ਲੋਕਾਂ ਦੇ ਪੈਸੇ ਨਾਲ ਜ਼ਮੀਨ ਖਰੀਦੀ ਤੇ ਪਲਾਟ ਕੱਟੇ

  • fb
  • twitter
  • whatsapp
  • whatsapp
featured-img featured-img
ਖੰਨਾ ’ਚ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੀ ਹੋਈ ਐੱਸ ਐੱਸ ਪੀ ਜੋਤੀ ਯਾਦਵ।
Advertisement

ਇਥੋਂ ਦੀ ਪੁਲੀਸ ਨੇ ਫ਼ਰਜ਼ੀ ਕੰਪਨੀ ਬਣਾ ਕੇ 200 ਕਰੋੜ ਰੁਪਏ ਦੀ ਧੋਖਾਧੜੀ ਕਰਨ ਵਾਲੇ ਗਰੋਹ ਦੇ 8 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ। ਐੱਸ ਐੱਸ ਪੀ ਜੋਤੀ ਯਾਦਵ ਨੇ ਦੱਸਿਆ ਕਿ ‘ਜਨਰੇਸ਼ਨ ਆਫ ਫਾਰਮਿੰਗ’ ਕੰਪਨੀ ਦੇ ਮਾਲਕਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਜੇ ਉਹ ਉਨ੍ਹਾਂ ਦੀ ਫਰਮ ਵਿੱਚ ਪੈਸਾ ਨਿਵੇਸ਼ ਕਰਨਗੇ ਤਾਂ 25 ਮਹੀਨਿਆਂ ਵਿੱਚ ਨਿਵੇਸ਼ ਕੀਤੇ ਪੈਸੇ ਦੁੱਗਣੇ ਹੋ ਜਾਣਗੇ। ਮੁਲਜ਼ਮਾਂ ਨੇ ਲੋਕਾਂ ਨੂੰ ਆਖਿਆ ਸੀ ਕਿ ਉਨ੍ਹਾਂ ਦੀ ਫਰਮ ਔਰਗੈਨਿਕ ਉਤਪਾਦਾਂ ਦਾ ਕਾਰੋਬਾਰ ਕਰਦੀ ਹੈ ਅਤੇ ਅਜਿਹੇ ਉਤਪਾਦਾਂ ਦਾ ਉਤਪਾਦਨ ਤੇ ਵਿਕਰੀ ਕਰਕੇ ਚੰਗਾ ਮੁਨਾਫਾ ਕਮਾਇਆ ਜਾ ਸਕਦਾ ਹੈ। ਫਰਮ ਦੇ ਮਾਲਕਾਂ ਨੇ ਔਰਗੈਨਿਕ ਖੇਤੀ ਲਈ ਬਾਗ ਲਾਉਣ ਅਤੇ 200 ਥੈਲੇ ਵਰਮੀ ਕੰਪੋਸਟ ਖਾਦ ਦੀ ਸਪਲਾਈ ਕਰਨ ਵਾਲੀਆਂ ਨਿਵੇਸ਼ ਯੋਜਨਾਵਾਂ ਨੂੰ 20 ਲੱਖ ਪ੍ਰਤੀ ਪ੍ਰਾਜੈਕਟ ਲਈ ਲੋਕਾਂ ਨੂੰ ਉਤਸ਼ਾਹਤ ਕੀਤਾ ਪਰ ਮੁਲਜ਼ਮਾਂ ਨੇ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ। ਮੁਲਜ਼ਮਾਂ ਨੇ ਲੋਕਾਂ ਦੇ ਪੈਸਿਆਂ ਨਾਲ ਜ਼ਮੀਨਾਂ ਖਰੀਦ ਕੇ ਉਸ ਨੂੰ ਪਲਾਟਾਂ ਦੇ ਰੂਪ ਵਿੱਚ ਮਹਿੰਗੇ ਭਾਅ ਵੇਚ ਕੇ ਤਿੰਨ ਗੁਣਾ ਵੱਧ ਪੈਸੇ ਕਮਾਏ। ਇਸ ਕੰਪਨੀ ਵਿੱਚ 23,249 ਵਿਅਕਤੀਆਂ ਨੇ ਨਿਵੇਸ਼ ਕੀਤਾ, ਜਿਨ੍ਹਾਂ ਕੋਲੋਂ ਮੁਲਜ਼ਮਾਂ ਨੇ ਕਰੀਬ 200 ਕਰੋੜ ਰੁਪਏ ਇੱਕਠੇ ਕੀਤੇ। ਇਹ ਮਾਮਲਾ ਸਾਹਮਣੇ ਆਉਣ ’ਤੇ ਖੰਨਾ ਪੁਲੀਸ ਦੀ ਟੀਮ ਨੇ ਜਨਰੇਸ਼ਨ ਆਫ਼ ਫਾਰਮਿੰਗ ਫਰਮ ਵਿਰੁੱਧ ਮੁਕੱਦਮਾ ਦਰਜ ਕਰ ਕੇ 8 ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਅਵਤਾਰ ਸਿੰਘ ਵਾਸੀ ਖੀਰਨੀਆਂ, ਬਿਕਰਮਜੀਤ ਸਿੰਘ ਵਾਸੀ ਗਹਿਲੇਵਾਲ, ਹਰਪ੍ਰੀਤ ਸਿੰਘ ਵਾਸੀ ਗਹਿਲੇਵਾਲ, ਅਮਿਤ ਖੁੱਲਰ ਵਾਸੀ ਨਵਾਂ ਪੁਰਬਾ, ਜਤਿੰਦਰ ਸਿੰਘ ਵਾਸੀ ਖਮਾਣੋਂ, ਜਸਪ੍ਰੀਤ ਸਿੰਘ ਉਰਫ਼ ਜੱਸੀ ਵਾਸੀ ਪਿੰਡ ਜਲਣਪੁਰ, ਜਗਤਾਰ ਸਿੰਘ ਵਾਸੀ ਖੰਨਾ ਅਤੇ ਦੀਨਦਿਆਲ ਵਰਮਾ ਵਾਸੀ ਖੰਨਾ ਸ਼ਾਮਲ ਹਨ। ਇਸ ਤੋਂ ਇਲਾਵਾ ਬਾਕੀ ਨਾਮਜ਼ਦ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਨੇ ਤਫਤੀਸ਼ ਦੌਰਾਨ ਫਰਮ ਦੇ ਦਫ਼ਤਰ ’ਚੋਂ ਲੈਪਟਾਪ, ਸਕਰੀਨਾਂ, ਕੀ-ਬੋਰਡ, ਸੀ ਪੀ ਯੂ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮਾਂ ਹੋਰ ਫਰਮਾਂ ਤੇ ਕੰਪਨੀਆਂ ਬਣਾਈਆਂ ਹੋਈਆਂ ਸਨ। ਇਨ੍ਹਾਂ ਕੰਪਨੀਆਂ ਦੇ 21 ਅਤੇ ਮਾਲਕਾਂ ਦੇ 23 ਖਾਤਿਆਂ ਨੂੰ ਜਾਮ ਕਰਵਾਇਆ ਗਿਆ।

Advertisement
Advertisement
×