ਹਰਿਆਣਾ ਦੀਆਂ ਸੜਕਾਂ ਹੋਣਗੀਆਂ ਟੋਇਆਂ ਤੋਂ ਮੁਕਤ
ਮੁੱਖ ਮੰਤਰੀ ਸੈਣੀ ਵੱਲੋਂ ‘ਮਾਰ੍ਹੀ ਸੜਕ ਐਪਲੀਕੇਸ਼ਨ’ ਦੀ ਸ਼ੁਰੂਆਤ; ਐਪਲੀਕੇਸ਼ਨ ਬਾਰੇ ਸੋਵੀਨਾਰ ਰਿਲੀਜ਼
Advertisement
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਸ਼ਾਮ ਪੀ ਡਬਲਿਊ ਡੀ ਗੈਸਟ ਹਾਊਸ ਦੇ ਹਾਲ ਵਿੱਚ ਹਰਿਆਣਾ ਦੀਆਂ ਸਾਰੀਆਂ ਸੜਕਾਂ ਨੂੰ ‘ਟੋਇਆਂ ਤੋਂ ਮੁਕਤ ਕਰਨ ਲਈ ਐਪਲੀਕੇਸ਼ਨ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਐਪਲੀਕੇਸ਼ਨ ਦਾ ਨਾਮ ‘ਮਾਰ੍ਹੀ ਸੜਕ ਐਪਲੀਕੇਸ਼ਨ’ ਰੱਖਿਆ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਸ੍ਰੀ ਸੈਣੀ ਨੇ ਕਿਹਾ ਪੂਰੇ ਹਰਿਆਣਾ ਵਿੱਚ ਸੜਕਾਂ ਦੇ ਟੋਏ ਭਰਨ ਦਾ ਕੰਮ ਅੱਜ ਤੋਂ ਹੀ ਸ਼ੁਰੂ ਹੋ ਜਾਵੇਗਾ ਤੇ ਪੂਰੇ ਸੂਬੇ ਨੂੰ ਟੋਇਆਂ ਤੋਂ ਮੁਕਤ ਸੜਕਾਂ ਮਿਲਣਗੀਆਂ। ਇਸ ਮੌਕੇ ਹਰਿਆਣਾ ਦੇ ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ, ਵਿਧਾਨ ਸਭਾ ਦੇ ਸਾਬਕਾ ਸਪੀਕਰ ਗਿਆਨ ਚੰਦ ਗੁਪਤਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈ ਮਿੱਤਲ, ਪੰਚਕੂਲਾ ਦੇ ਡੀਸੀ ਸੱਤਪਾਲ ਸ਼ਰਮਾ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕਈ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਸੋਵੀਨਾਰ ਵੀ ਰਿਲੀਜ਼ ਕੀਤਾ ਗਿਆ। ਇਸ ਵਿੱਚ ਇਸ ਐਪਲੀਕੇਸ਼ਨ ਬਾਰੇ ਜਾਣਕਾਰੀ ਦਿੱਤੀ ਗਈ ਹੈ।
Advertisement
Advertisement
×