ਨਸ਼ੇ ਨੇ ਲਈ ਨੌਜਵਾਨ ਦੀ ਜਾਨ
ਪੱਤਰ ਪ੍ਰੇਰਕ ਕਰਤਾਰਪੁਰ, 25 ਜੂਨ ਥਾਣਾ ਲਾਂਬੜਾ ਦੇ ਨੇੜਲੇ ਪਿੰਡ ਹੁਸੈਨਪੁਰ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋ ਗਈ। ਪਿੰਡ ਦੇ ਪੰਚ ਰਸ਼ਪਾਲ ਚੰਦ ਨੇ ਦੱਸਿਆ ਕਿ ਮ੍ਰਿਤਕ ਅਮਿਤ ਕੁਮਾਰ (18) ਆਪਣੇ ਪਿਤਾ ਦੀ ਮੌਤ ਤੋਂ ਬਾਅਦ ਦਾਦੀ...
Advertisement
ਪੱਤਰ ਪ੍ਰੇਰਕ
ਕਰਤਾਰਪੁਰ, 25 ਜੂਨ
Advertisement
ਥਾਣਾ ਲਾਂਬੜਾ ਦੇ ਨੇੜਲੇ ਪਿੰਡ ਹੁਸੈਨਪੁਰ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋ ਗਈ। ਪਿੰਡ ਦੇ ਪੰਚ ਰਸ਼ਪਾਲ ਚੰਦ ਨੇ ਦੱਸਿਆ ਕਿ ਮ੍ਰਿਤਕ ਅਮਿਤ ਕੁਮਾਰ (18) ਆਪਣੇ ਪਿਤਾ ਦੀ ਮੌਤ ਤੋਂ ਬਾਅਦ ਦਾਦੀ ਨਾਲ ਰਹਿੰਦਾ ਸੀ।
ਬੀਤੀ ਰਾਤ ਨਸ਼ੇ ਦੀ ਹਾਲਤ ਵਿੱਚ ਅਮਿਤ ਨੂੰ ਲਾਂਬੜਾ ਪੁਲੀਸ ਨੇ ਪਿੰਡ ਦੇ ਪੰਚ ਅਤੇ ਮ੍ਰਿਤਕ ਦੀ ਦਾਦੀ ਦੇ ਹਵਾਲੇ ਕੀਤਾ ਸੀ। ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਸਬੰਧੀ ਪਿੰਡ ਦੇ ਪੰਚ ਰਸ਼ਪਾਲ ਚੰਦ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਜਨਤਕ ਕੀਤੀ ਹੈ। ਇਸ ਵਿੱਚ ਉਨ੍ਹਾਂ ਬੀਤੇ ਸਮੇਂ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਤਿੰਨ ਹੋਰ ਮੌਤਾਂ ਹੋਣ ਦੀ ਜਾਣਕਾਰੀ ਦਿੱਤੀ ਹੈ। ਥਾਣਾ ਲਾਂਬੜਾ ਦੇ ਮੁਖੀ ਬਲਵੀਰ ਸਿੰਘ ਨੇ ਨੌਜਵਾਨ ਨੂੰ ਪੰਚ ਅਤੇ ਦਾਦੀ ਦੇ ਹਵਾਲੇ ਕਰਨ ਦੀ ਪੁਸ਼ਟੀ ਕੀਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਇਸ ਦੀ ਬਾਰੀਕੀ ਨਾਲ ਜਾਂਚ ਕਰਵਾਉਣਗੇ।
Advertisement
×