ਡੰਕੀ ਰੂਟ ਮਾਮਲਾ: ਈਡੀ ਦੇ ਛਾਪਿਆਂ ਦੌਰਾਨ ਫ਼ਰਜ਼ੀ ਦਸਤਾਵੇਜ਼ ਬਰਾਮਦ
ਪੱਤਰ ਪ੍ਰੇਰਕ ਜਲੰਧਰ, 14 ਜੁਲਾਈ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗ਼ੈਰਕਾਨੂੰਨੀ ‘ਡੰਕੀ ਰੂਟ’ ਨੈੱਟਵਰਕ ਖ਼ਿਲਾਫ਼ ਕਾਰਵਾਈ ਕਰਦਿਆਂ ਪੰਜਾਬ ਤੇ ਹਰਿਆਣਾ ਦੇ ਕਈ ਸ਼ਹਿਰਾਂ ’ਚ 11 ਜੁਲਾਈ ਨੂੰ ਮਾਰੇ ਛਾਪਿਆਂ ਦੌਰਾਨ ਵੱਡੀ ਮਾਤਰਾ ਵਿੱਚ ਫ਼ਰਜ਼ੀ ਦਸਤਾਵੇਜ਼, ਕਈ ਦੇਸ਼ਾਂ ਦੀਆਂ ਜਾਅਲੀ ਮੋਹਰਾਂ, ਵੀਜ਼ਾ...
Advertisement
ਪੱਤਰ ਪ੍ਰੇਰਕ
ਜਲੰਧਰ, 14 ਜੁਲਾਈ
Advertisement
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗ਼ੈਰਕਾਨੂੰਨੀ ‘ਡੰਕੀ ਰੂਟ’ ਨੈੱਟਵਰਕ ਖ਼ਿਲਾਫ਼ ਕਾਰਵਾਈ ਕਰਦਿਆਂ ਪੰਜਾਬ ਤੇ ਹਰਿਆਣਾ ਦੇ ਕਈ ਸ਼ਹਿਰਾਂ ’ਚ 11 ਜੁਲਾਈ ਨੂੰ ਮਾਰੇ ਛਾਪਿਆਂ ਦੌਰਾਨ ਵੱਡੀ ਮਾਤਰਾ ਵਿੱਚ ਫ਼ਰਜ਼ੀ ਦਸਤਾਵੇਜ਼, ਕਈ ਦੇਸ਼ਾਂ ਦੀਆਂ ਜਾਅਲੀ ਮੋਹਰਾਂ, ਵੀਜ਼ਾ ਟੈਂਪਲੇਟ ਅਤੇ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਹੈ। ਈਡੀ ਨੇ ਪੰਜਾਬ ਦੇ ਮਾਨਸਾ ਅਤੇ ਹਰਿਆਣਾ ਦੇ ਕੁਰੂਕਸ਼ੇਤਰ ਤੇ ਕਰਨਾਲ ਵਿੱਚ ਸੱਤ ਥਾਵਾਂ ’ਤੇ ਛਾਪੇ ਮਾਰੇ ਸਨ। ਈਡੀ ਅਧਿਕਾਰੀਆਂ ਵੱਲੋਂ ਜਾਰੀ ਅਧਿਕਾਰਿਤ ਬਿਆਨ ਅਨੁਸਾਰ, ਇਹ ਕਾਰਵਾਈ 9 ਜੁਲਾਈ ਨੂੰ ਮਾਰੇ ਛਾਪਿਆਂ ਦੌਰਾਨ ਮਿਲੇ ਸਬੂਤਾਂ ਦੇ ਆਧਾਰ ’ਤੇ ਕੀਤੀ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿੱਚ ਪੈਸੇ ਭੇਜਣ ਵਾਲੇ ਰੈਕੇਟ ਵੱਲੋਂ ਕੀਤੀ ਜਾ ਰਹੀ ਸੀ।
Advertisement
Advertisement
×

