ਕੁੱਤੇ ਲਈ ਝਗੜਾ: ਜ਼ਖ਼ਮੀ ਵਿਅਕਤੀ ਨੇ ਦਮ ਤੋੜਿਆ
ਇਥੋਂ ਦੀ ਬਲੀਬੇਗ ਬਸਤੀ ਵਿੱਚ ਪਰਵਾਸੀ ਮਜ਼ਦੂਰਾਂ ਨਾਲ ਚਾਰ ਮਹੀਨੇ ਪਹਿਲਾਂ ਹੋਏ ਝਗੜੇ ਵਿੱਚ ਜ਼ਖ਼ਮੀ ਹੋਏ ਨੰਦਨ ਸਾਹਨੀ ਨੇ ਅੱਜ ਦਮ ਤੋੜ ਦਿੱਤਾ ਹੈ। ਪੁਲੀਸ ਨੇ ਅੱਠ ਖ਼ਿਲਾਫ਼ ਦਰਜ ਕੇਸ ’ਚ ਧਾਰਾਵਾਂ ਦਾ ਵਾਧਾ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ...
Advertisement
ਇਥੋਂ ਦੀ ਬਲੀਬੇਗ ਬਸਤੀ ਵਿੱਚ ਪਰਵਾਸੀ ਮਜ਼ਦੂਰਾਂ ਨਾਲ ਚਾਰ ਮਹੀਨੇ ਪਹਿਲਾਂ ਹੋਏ ਝਗੜੇ ਵਿੱਚ ਜ਼ਖ਼ਮੀ ਹੋਏ ਨੰਦਨ ਸਾਹਨੀ ਨੇ ਅੱਜ ਦਮ ਤੋੜ ਦਿੱਤਾ ਹੈ। ਪੁਲੀਸ ਨੇ ਅੱਠ ਖ਼ਿਲਾਫ਼ ਦਰਜ ਕੇਸ ’ਚ ਧਾਰਾਵਾਂ ਦਾ ਵਾਧਾ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਕਰਨੈਲ ਸਿੰਘ ਨੇ ਦੱਸਿਆ ਕਿ 31 ਮਈ ਨੂੰ ਬਲੀਬੇਗ ਵਿੱਚ ਦੋ ਪਰਿਵਾਰਾਂ ਵਿੱਚ ਕੁੱਤੇ ਕਾਰਨ ਝਗੜਾ ਹੋ ਗਿਆ ਸੀ। ਇਸ ’ਚ ਨੰਦਨ ਸਾਹਨੀ ਗੰਭੀਰ ਜ਼ਖ਼ਮੀ ਹੋ ਗਿਆ ਸੀ। ਪੁਲੀਸ ਨੇ ਅਮਿਤ, ਸੁਮਿਤ, ਅਰਜਨ ਸਾਹਨੀ, ਮਿਸਟਰ ਸਾਹਨੀ, ਰਣਜੀਤ ਸਾਹਨੀ, ਸੁਮਨ ਕੁਮਾਰ, ਸਲੇਮ ਕੁਮਾਰ ਵਾਸੀ ਬਲੀਬੇਗ ਬਸਤੀ ਅਤੇ ਅਰੁਣ ਕੁਮਾਰ ਵਾਸੀ ਤਾਜਪੁਰ ਰੋਡ ਲੁਧਿਆਣਾ ਖ਼ਿਲਾਫ਼ ਕੇਸ ਦਰਜ ਕਰ ਕੇ ਛੇ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸਹਾਇਕ ਥਾਣੇਦਾਰ ਨੇ ਦੱਸਿਆ ਕਿ ਨੰਦਨ ਸਾਹਨੀ ਕੋਮਾ ਵਿਚ ਸੀ, ਜਿਸ ਦੀ ਬੀਤੀ ਰਾਤ ਮੌਤ ਹੋ ਗਈ।
Advertisement
Advertisement
×