ਖਾਤੇ ਬਲਾਕ ਕਰਨ ’ਤੇ ਐਕਸ ਅਤੇ ਸਰਕਾਰ ਵਿਚਾਲੇ ਵਿਵਾਦ ਛਿੜਿਆ
ਨਵੀਂ ਦਿੱਲੀ(ਟਨਸ): ਰਾਇਟਰਜ਼ ਤੇ ਰਾਇਟਰਜ਼ ਵਰਲਡ ਸਮੇਤ ਪ੍ਰਮੁੱਖ ਕੌਮਾਂਤਰੀ ਨਿਊਜ਼ ਹੈਂਡਲਾਂ ਨੂੰ ਆਰਜ਼ੀ ਤੌਰ ’ਤੇ ਬਲਾਕ ਕਰਨ ’ਤੇ ਭਾਰਤ ਸਰਕਾਰ ਤੇ ਸੋਸ਼ਲ ਮੀਡੀਆ ਮੰਚ ਐਕਸ ਵਿਚਾਲੇ ਨਵਾਂ ਵਿਵਾਦ ਛਿੜ ਗਿਆ ਹੈ, ਜਿਸ ’ਚ ਦੋਵੇਂ ਧਿਰਾਂ ਵੱਖ-ਵੱਖ ਪੱਖ ਪੇਸ਼ ਕਰ ਰਹੀਆਂ ਹਨ। ਐਕਸ ਨੇ ਜਨਤਕ ਬਿਆਨ ’ਚ ਦਾਅਵਾ ਕੀਤਾ ਕਿ ਇਲੈਕਟ੍ਰਾਨਿਕਸ ਤੇ ਸੂਚਨਾ ਤਕਨੀਕ ਮੰਤਰਾਲੇ ਨੇ 3 ਜੁਲਾਈ ਨੂੰ ਉਸ ਨੂੰ ਇੱਕ ਘੰਟੇ ਅੰਦਰ ਭਾਰਤ ਵਿਚਲੇ 2,355 ਬਲਾਕ ਕਰਨ ਦਾ ਹੁਕਮ ਦਿੱਤਾ ਤੇ ਬਲਾਕ ਕਰਨ ਦਾ ਕੋਈ ਕਾਰਨ ਵੀ ਨਹੀਂ ਦੱਸਿਆ। ਐਕਸ ਨੇ ਕਿਖਾਤੇ ਹਾ, ‘ਅਸੀਂ ਇਨ੍ਹਾਂ ਹੁਕਮਾਂ ਕਾਰਨ ਭਾਰਤ ’ਚ ਚੱਲ ਰਹੀ ਪ੍ਰੈੱਸ ਸੈਂਸਰਸ਼ਿਪ ਨੂੰ ਲੈ ਕੇ ਬਹੁਤ ਫਿਕਰਮੰਦ ਹਾਂ।’ ਇਸੇ ਦੌਰਾਨ ਮੰਤਰਾਲੇ ਨੇ ਐਕਸ ਦੇ ਬਿਆਨ ਨੂੰ ਖਾਰਜ ਕਰਦਿਆਂ ਕਿਹਾ ਕਿ 3 ਜੁਲਾਈ ਨੂੰ ਰਾਇਟਰਜ਼ ਜਾਂ ਕਿਸੇ ਹੋਰ ਕੌਮਾਂਤਰੀ ਖ਼ਬਰ ਅਦਾਰੇ ਨੂੰ ਬਲਾਕ ਕਰਨ ਸਬੰਧੀ ਕੋਈ ਨਵਾਂ ਹੁਕਮ ਨਹੀਂ ਦਿੱਤਾ ਗਿਆ। ਮੰਤਰਾਲੇ ਦੇ ਬੁਲਾਰੇ ਨੇ ਐਕਸ ’ਤੇ ਗ਼ੈਰਜ਼ਰੂਰੀ ਢੰਗ ਨਾਲ ਤਕਨੀਕੀ ਪੱਖਾਂ ਦਾ ਫਾਇਦਾ ਚੁੱਕਣ ਅਤੇ ਅਨ-ਬਲਾਕਿੰਗ ਪ੍ਰਕਿਰਿਆ ’ਚ ਦੇਰੀ ਕਰਨ ਦਾ ਦੋਸ਼ ਲਾਇਆ।