ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਡਿਜੀਟਲ ਫ਼ਸਲ ਸਰਵੇਖਣ: ਮਾਲ ਵਿਭਾਗ ’ਚ ਪ੍ਰਾਈਵੇਟ ਸਰਵੇਅਰਾਂ ਦੀ ਹੋਵੇਗੀ ਭਰਤੀ

ਬਾਰ੍ਹਵੀਂ ਪਾਸ ਉਮੀਦਵਾਰ 28 ਜੁਲਾਈ ਤੱਕ ਕਰ ਸਕਦੇ ਨੇ ਅਪਲਾਈ; ਸਰਵੇਖਣ ਲਈ ਖੇਤਾਂ ’ਚ ਜਾ ਕੇ ਮੋਬਾਈਲ ਐਪ ’ਤੇ ਫੋਟੋ ਕਰਨੀ ਹੋਵੇਗੀ ਅਪਲੋਡ
Advertisement

ਮਹਿੰਦਰ ਸਿੰਘ ਰੱਤੀਆਂ

ਮਾਲ ਵਿਭਾਗ ਨੇ ਫ਼ਸਲਾਂ ਦਾ ਡਿਜੀਟਲ ਸਰਵੇਖਣ ਕਰਵਾਉਣ ਲਈ ਕਮਰ ਕੱਸ ਲਈ ਹੈ। ਸਰਵੇਖਣ ਕਰਵਾਉਣ ਲਈ ਮਾਲ ਵਿਭਾਗ ਨੇ ਇੱਕ ‘ਐਪ’ ਤਿਆਰ ਕੀਤੀ ਹੈ, ਜਿਸ ਤਹਿਤ ਖੇਤਾਂ ਵਿੱਚ ਜਾ ਕੇ ਫ਼ਸਲ ਦੀ ਫੋਟੋ ਖਿੱਚ ਕੇ ‘ਐਪ’ ਉੱਤੇ ਅਪਲੋਡ ਕਰਨੀ ਪਵੇਗੀ। ਪੰਜਾਬ ਸਰਕਾਰ ਨੇ ਇਸ ਲਈ ਪੂਰੀ ਯੋਜਨਾ ਤਿਆਰ ਕਰ ਲਈ ਹੈ। ਇਸ ਯੋਜਨਾ ਨਾਲ ਪਟਵਾਰੀਆਂ ਵੱਲੋਂ ਤਿਆਰ ਕੀਤੀ ਜਾਂਦੀ ਰਿਪੋਰਟ ਵਿੱਚ ਪਾਰਦਰਸ਼ਤਾ ਵਧੇਗੀ। ਮਾਲ ਵਿਭਾਗ ਨੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ।

Advertisement

ਅਫ਼ਸਰਾਂ ਨੂੰ ਕਿਹਾ ਗਿਆ ਹੈ ਕਿ ਜ਼ਮੀਨਾਂ ਦੇ ਰਕਬੇ ਮੁਤਾਬਕ ਸਰਵੇਖਣ ਕਰਵਾਉਣ ਲਈ ਕਰੀਬ ਇੱਕ ਮਹੀਨੇ ਲਈ ਆਰਜ਼ੀ ਤੌਰ ’ਤੇ ਪ੍ਰਾਈਵੇਟ ਸਰਵੇਅਰ ਭਰਤੀ ਕੀਤੇ ਜਾਣ। ਇਹ ਸਰਵੇਅਰ ਫ਼ਸਲੀ ਸਰਵੇਖਣ ਤਹਿਤ ਡਿਜੀਟਲ ਗਿਰਦਾਵਰੀ ਕਰਨਗੇ। ਸਰਵੇਅਰ ਕਿਸਾਨ ਦੇ ਖਸਰਾ ਨੰਬਰ ਵਾਲੇ ਖੇਤ ਵਿੱਚ ਜਾ ਕੇ ਫ਼ਸਲ ਦੀ ਫੋਟੋ ਖਿੱਚ ਕੇ ‘ਐਪ’ ਉੱਤੇ ਅਪਲੋਡ ਕਰਨਗੇ ਜੋ ਲੋਕੇਸ਼ਨ ’ਤੇ ਜਾਏ ਬਗ਼ੈਰ ਸੰਭਵ ਨਹੀਂ ਹੋਵੇਗੀ। ਫਿਲਹਾਲ ਇਹ ‘ਐਪ’ ਸਿਰਫ਼ ਐਂਡਰੁਆਇਡ ਫੋਨਾਂ ’ਤੇ ਹੀ ਚੱਲੇਗੀ।

ਮੋਗਾ ਵਿੱਚ 550 ਪ੍ਰਾਈਵੇਟ ਸਰਵੇਅਰਾਂ ਦੀ ਲੋੜ: ਡੀਸੀ

ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ‘ਡਿਜੀਟਲ ਕ੍ਰਾਪ ਸਰਵੇ’ ਕਰਵਾਉਣ ਲਈ 550 ਪ੍ਰਾਈਵੇਟ ਸਰਵੇਅਰਾਂ ਦੀ ਲੋੜ ਹੈ। ਪ੍ਰਾਈਵੇਟ ਸਰਵੇਅਰਾਂ ਨੂੰ ਆਰਜ਼ੀ ਤੌਰ ’ਤੇ ਲਗਪਗ ਇੱਕ ਮਹੀਨੇ ਲਈ ਨਿਯੁਕਤ ਕੀਤਾ ਜਾਣਾ ਹੈ। ਪ੍ਰਾਈਵੇਟ ਸਰਵੇਅਰਾਂ ਨੂੰ ਦਸ ਰੁਪਏ ਪ੍ਰਤੀ ਅਪਰੂਵਡ ਸਰਵੇ ਮਿਲਣਗੇ ਅਤੇ ਇਸ ਨਾਲ ਉਹ 15 ਤੋਂ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾ ਸਕਣਗੇ। ਇਹ ਸਰਵੇਖਣ ਪਹਿਲੀ ਅਗਸਤ ਤੋਂ ਸ਼ੁਰੂ ਕੀਤਾ ਜਾਣਾ ਹੈ। ਪ੍ਰਾਈਵੇਟ ਸਰਵੇਅਰ ਦੀ ਆਸਾਮੀ ਲਈ ਚਾਹਵਾਨ ਉਮੀਦਵਾਰ 28 ਜੁਲਾਈ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

Advertisement