DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੇਰਾ ਬਿਆਸ ਮੁਖੀ ਵੱਲੋਂ ਬਿਕਰਮ ਮਜੀਠੀਆ ਨਾਲ ਜੇਲ੍ਹ ’ਚ ਮੁਲਾਕਾਤ

ਹਾਲੇ ਤੱਕ ਸੀਨੀਅਰ ਅਕਾਲੀ ਆਗੂ ਮਿਲਣ ਵਿੱਚ ਅਸਫ਼ਲ ਰਹੇ

  • fb
  • twitter
  • whatsapp
  • whatsapp
Advertisement
ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਅੱਜ ਨਾਭਾ ਜੇਲ੍ਹ ਵਿੱਚ ਬੰਦ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਹੈ। ਸ੍ਰੀ ਢਿੱਲੋਂ, ਮਜੀਠੀਆ ਨੂੰ ਮਿਲਣ ਲਈ ਵਿਸ਼ੇਸ਼ ਤੌਰ ’ਤੇ ਹੈਲੀਕਾਪਟਰ ਰਾਹੀਂ ਨਾਭਾ ਪਹੁੰਚੇ। ਸਥਾਨਕ ਤਪੀਆਂ ਦੇ ਡੇਰੇ ’ਚ ਹੈਲੀਕਾਪਟਰ ਉਤਾਰ ਕੇ ਉਹ ਗੱਡੀ ’ਚ ਬੈਠ ਕੇ ਜੇਲ੍ਹ ਪੁੱਜੇ। ਡੇਰਾ ਮੁਖੀ ਨੇ ਮਜੀਠੀਆ ਨਾਲ ਅੱਧੇ ਘੰਟੇ ਤੱਕ ਗੱਲਬਾਤ ਕੀਤੀ। ਇਸ ਮਗਰੋਂ ਜੇਲ੍ਹ ਦੇ ਬਾਹਰ ਇਕੱਤਰ ਹੋਏ ਸ਼ਰਧਾਲੂਆਂ ਨੂੰ ਗੱਡੀ ’ਚੋਂ ਉਤਰ ਕੇ ਦਰਸ਼ਨ ਦਿੱਤੇ ਤੇ ਫਿਰ ਮਹਾਰਾਜਾ ਰਿਪੁਦਮਨ ਸਿੰਘ ਦੇ ਵਾਰਸਾਂ ਨੂੰ ਮਿਲਣ ਉਨ੍ਹਾਂ ਦੇ ਨਿਵਾਸ ਸਥਾਨ ਹੀਰਾ ਮਹਿਲ ਪਹੁੰਚੇ। ਹਾਲਾਂਕਿ ਉਨ੍ਹਾਂ ਦੀ ਮਿਲਣੀ ਦਾ ਮਕਸਦ ਭੇਤ ਹੀ ਹੈ ਪਰ ਇਸ ਅਚਾਨਕ ਫੇਰੀ ਨੇ ਸਿਆਸੀ ਹਲਕਿਆਂ ’ਚ ਚਰਚਾ ਛੇੜ ਦਿੱਤੀ ਹੈ।

ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਨਿਆਂਇਕ ਹਿਰਾਸਤ ’ਚ ਬੰਦ ਬਿਕਰਮ ਮਜੀਠੀਆ ਨੂੰ ਪਹਿਲਾਂ ਕਈ ਸੀਨੀਅਰ ਅਕਾਲੀ ਲੀਡਰ ਮਿਲਣ ਆਏ ਸਨ ਪਰ ਪ੍ਰਸ਼ਾਸਨ ਨੇ ਕਿਸੇ ਨੂੰ ਵੀ ਮਿਲਣ ਦੀ ਇਜਾਜ਼ਤ ਨਾ ਦਿੱਤੀ। ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਗਰੇਵਾਲ, ਸਿਕੰਦਰ ਸਿੰਘ ਮਲੂਕਾ, ਵਿਰਸਾ ਸਿੰਘ ਵਲਟੋਹਾ ਸਮੇਤ ਕਈ ਸੀਨੀਅਰ ਆਗੂਆਂ ਨੂੰ ਜੇਲ੍ਹ ਦੇ ਮੁੱਖ ਗੇਟ ਤੋਂ ਹੀ ਇਹ ਕਹਿ ਕੇ ਮੋੜ ਦਿੱਤਾ ਗਿਆ ਕਿ ਸਿਰਫ ਰਿਸ਼ਤੇਦਾਰ ਹੀ ਕੈਦੀਆਂ ਨੂੰ ਮਿਲ ਸਕਦੇ ਹਨ। ਇਸ ਮੌਕੇ ਨਾਭਾ ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਕੈਦੀਆਂ ਵੱਲੋਂ ਆਪਣੇ 10 ਰਿਸ਼ਤੇਦਾਰਾਂ ਦੀ ਸੂਚੀ ਜੇਲ੍ਹ ਪ੍ਰਸ਼ਾਸਨ ਨੂੰ ਦਿੱਤੀ ਜਾਂਦੀ ਹੈ ਤੇ ਡੇਰਾ ਮੁਖੀ ਸ੍ਰੀ ਢਿੱਲੋਂ ਦਾ ਨਾਂ ਉਸ ਸੂਚੀ ਵਿੱਚ ਹੈ। ਉਹ ਬਿਕਰਮ ਮਜੀਠੀਆ ਦੇ ਸਹੁਰੇ ਪਰਿਵਾਰ ਵੱਲੋਂ ਰਿਸ਼ਤੇਦਾਰ ਹਨ।

Advertisement

‘ਆਪ’ ਵਿਧਾਇਕ ਨੂੰ ਮਿਲਣ ਤੋਂ ਇਨਕਾਰ

‘ਆਪ’ ਵਿਧਾਇਕ ਵੀ ਹੀਰਾ ਮਹਿਲ ਦੀ ਬੈਠਕ ਵਿੱਚ ਡੇਰਾ ਮੁਖੀ ਨੂੰ ਮਿਲਣ ਲਈ ਇੰਤਜ਼ਾਰ ਕਰ ਰਹੇ ਸਨ ਪਰ ਉਨ੍ਹਾਂ ਨੂੰ ਦੱਸਿਆ ਗਿਆ ਕਿ ‘ਬਾਬਾ ਜੀ ਸਿਰਫ ਪਰਿਵਾਰ ਨੂੰ ਹੀ ਮਿਲਣਗੇ’ ਤੇ ਉਨ੍ਹਾਂ ਨੂੰ ਸਨਮਾਨ ਨਾਲ ਦੂਜੀ ਬੈਠਕ ਵਿੱਚ ਚੱਲਣ ਲਈ ਕਿਹਾ ਗਿਆ। ਇਸ ਤੋਂ ਕੁਝ ਖ਼ਫ਼ਾ ਹੋਏ ਵਿਧਾਇਕ ਹੀਰਾ ਮਹਿਲ ’ਚੋਂ ਉੱਠ ਕੇ ਚਲੇ ਗਏ। ਹਾਲਾਂਕਿ ਬਾਅਦ ਵਿੱਚ ਡੇਰਾ ਮੁਖੀ ਨੇ ਜਾਂਦੇ ਸਮੇਂ ਮਹਿਲ ਦੇ ਬਾਹਰ ਸ਼ਰਧਾਲੂਆਂ ਨਾਲ ਭੇਟ ਕੀਤੀ।

Advertisement
×