ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਹਿਰੀ ਪਾਣੀ ’ਚ ਕਟੌਤੀ ਖ਼ਿਲਾਫ਼ ਕਿਸਾਨਾਂ ਵੱਲੋਂ ਮੁਜ਼ਾਹਰਾ

ਨਿੱਜੀ ਪੱਤਰ ਪ੍ਰੇਰਕ ਫ਼ਰੀਦਕੋਟ, 5 ਜੁਲਾਈ ਕਿਰਤੀ ਕਿਸਾਨ ਯੂਨੀਅਨ ਨੇ ਅੱਜ ਇੱਥੇ ਨਹਿਰੀ ਪਾਣੀ ਵਿੱਚ ਕਟੌਤੀ ਖਿਲਾਫ਼ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਦਾ ਘਿਰਾਓ ਵੀ ਕੀਤਾ। ਇਸ ਮੌਕੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ...
ਫਰੀਦਕੋਟ ਵਿੱਚ ਨਹਿਰੀ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ। -ਫੋਟੋ: ਜੱਸ
Advertisement

ਨਿੱਜੀ ਪੱਤਰ ਪ੍ਰੇਰਕ

ਫ਼ਰੀਦਕੋਟ, 5 ਜੁਲਾਈ

Advertisement

ਕਿਰਤੀ ਕਿਸਾਨ ਯੂਨੀਅਨ ਨੇ ਅੱਜ ਇੱਥੇ ਨਹਿਰੀ ਪਾਣੀ ਵਿੱਚ ਕਟੌਤੀ ਖਿਲਾਫ਼ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਦਾ ਘਿਰਾਓ ਵੀ ਕੀਤਾ। ਇਸ ਮੌਕੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਦੱਸਿਆ ਕਿ ਮਾਲਵੇ ਦੇ ਵੱਡੇ ਹਿੱਸੇ ਵਿੱਚ ਕਰੀਬ ਤਿੰਨ ਦਹਾਕਿਆਂ ਤੋਂ ਮਿਲ ਰਹੇ ਨਹਿਰੀ ਪਾਣੀ ਨੂੰ ਮੋਘੇ ੳੁੱਚੇ ਕਰਕੇ ਕਟੌਤੀ ਕੀਤੀ ਗਈ ਹੈ ਤੇ ਮੋਘੇ ਠੀਕ ਕਰਨ ’ਤੇ ਕਿਸਾਨ ਆਗੂਆਂ ਖ਼ਿਲਾਫ਼ ਪਰਚੇ ਵੀ ਦਰਜ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਮੀਤ ਹੇਅਰ ਨੇ 16,400 ਬੰਦ ਪਏ ਖਾਲ ਮੁੜ ਚਾਲੂ ਕਰਨ ਅਤੇ ਬਿਸਤ ਦੁਆਬ ਤੇ ਅਪਰ ਬਿਸਤ ਦੁਆਬ ਵਿੱਚ 20 ਫੀਸਦ ਵੱਧ ਪਾਣੀ ਛੱਡਣ ਦਾ ਦਾਅਵਾ ਕੀਤਾ ਹੈ, ਜਦਕਿ ਉਹ ਮਾਲਵੇ ਦੇ ਵੱਡੇ ਹਿੱਸੇ ਨੂੰ ਸਿੰਜਣ ਵਾਲੀ ਸਰਹਿੰਦ ਨਹਿਰ ਤੇ ਇਸ ਦੀਆਂ ਚਾਰ ਸ਼ਾਖਾਵਾਂ ਬਠਿੰਡਾ ਬਰਾਂਚ, ਅਬੋਹਰ ਬਰਾਂਚ, ਕੰਬਾਈਂਡ ਬਰਾਂਚ ਤੇ ਸਿੱਧਵਾਂ ਬਰਾਂਚ ਵਿੱਚ ਸਮੇਂ-ਸਮੇਂ ’ਤੇ ਬੰਦੀ ਅਤੇ ਇਨ੍ਹਾਂ ’ਚੋਂ ਨਿਕਲਣ ਵਾਲੇ ਮਾਈਨਰਾਂ ਦੇ ਉੱਚੇ ਕੀਤੇ ਮੋਘਿਆਂ ਰਾਹੀਂ ਨਹਿਰੀ ਪਾਣੀ ’ਚ ਲਗਾਤਾਰ ਕੀਤੀ ਜਾ ਰਹੀ ਕਟੌਤੀ ’ਤੇ ਚੁੱਪ ਹਨ।

ਕਿਰਤੀ ਕਿਸਾਨ ਯੂਨੀਅਨ ਦੇ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਜਸਵਿੰਦਰ ਸਿੰਘ ਝਬੇਲਵਾਲੀ ਸੁਖਚੈਨ ਸਿੰਘ ਚੱਕ ਸੈਦੋਕੇ ਤੇ ਚਮਕੌਰ ਸਿੰਘ ਰੋਡੇ ਨੇ ਕਿਹਾ ਕਿ ਟੇਲਾ ਤੱਕ ਪੂਰਾ ਨਹਿਰੀ ਪਾਣੀ ਦੇਣ ਦੇ ਦਾਅਵੇ ਓਨਾ ਚਿਰ ਖੋਖਲੇ ਹਨ, ਜਦੋਂ ਤੱਕ ਨਹਿਰੀ ਵਿਭਾਗ ’ਚ ਖਾਲੀ ਅਸਾਮੀਆਂ ਭਰ ਕੇ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਮੁਤਾਬਕ ਹੱਲ ਨਹੀ ਕੀਤਾ ਜਾਂਦਾ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਇਨ੍ਹਾਂ ਸਮੱਸਿਅਾਵਾਂ ਦਾ ਹੱਲ ਨਹੀਂ ਕੀਤਾ ਜਾਂਦਾ ਇਹ ਧਰਨਾ ਜਾਰੀ ਰਹੇਗਾ। ਇਸ ਮੌਕੇ ਸਰਦੂਲ ਸਿੰਘ ਕਾਸਿਮਭੱਟੀ, ਸੁਰਿੰਦਰਪਾਲ ਦਬੜੀਖਾਨਾ, ਰਾਜਿੰਦਰ ਕਿੰਗਰਾ, ਗੁਰਮੀਤ ਸੰਗਰਾਹੂਰ ਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।

Advertisement
Tags :
ਕਟੌਤੀ:ਕਿਸਾਨਾਂਖ਼ਿਲਾਫ਼ਨਹਿਰੀਪਾਣੀ:ਮੁਜ਼ਾਹਰਾਵੱਲੋਂ