ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗੁਰਦੁਆਰੇ ਵਾਲੀ ਥਾਂ ’ਤੇ ਹੱਕ ਜਤਾਉਣ ਵਾਲੀ ਦਿੱਲੀ ਵਕਫ਼ ਬੋਰਡ ਦੀ ਪਟੀਸ਼ਨ ਖਾਰਜ

ਸੁਪਰੀਮ ਕੋਰਟ ਵੱਲੋਂ ਵਿਵਾਦਤ ਥਾਂ ’ਤੇ ਗੁਰਦੁਆਰਾ ਹੋਣ ਦੇ ਮੱਦੇਨਜ਼ਰ ਦਾਅਵਾ ਛੱਡਣ ਦਾ ਮਸ਼ਵਰਾ
Advertisement

ਨਵੀਂ ਦਿੱਲੀ, 4 ਜੂਨ

ਸੁਪਰੀਮ ਕੋਰਟ ਨੇ ਦਿੱਲੀ ਵਕਫ਼ ਬੋਰਡ ਦੀ ਉਸ ਪਟੀਸ਼ਨ ਨੂੰ ਅੱਜ ਖਾਰਜ ਕਰ ਦਿੱਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੌਮੀ ਰਾਜਧਾਨੀ ਦੇ ਸ਼ਾਹਦਰਾ ਇਲਾਕੇ ਵਿੱਚ ਇਕ ਸੰਪਤੀ ‘ਵਕਫ਼ ਸੰਪਤੀ’ ਹੈ ਅਤੇ ਉੱਥੇ ਲੰਬੇ ਸਮੇਂ ਤੋਂ ਇਕ ਗੁਰਦੁਆਰਾ ਬਣਿਆ ਹੋਇਆ ਹੈ। ਜਸਟਿਸ ਸੰਜੈ ਕੈਰਲ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਨੇ ਦਿੱਲੀ ਵਕਫ਼ ਬੋਰਡ ਵੱਲੋਂ ਪੇਸ਼ ਹੋਏ ਵਕੀਲ ਨੂੰ ਕਿਹਾ, ‘‘ਉੱਥੇ ਇਕ ਗੁਰਦੁਆਰਾ ਹੈ, ਉਸ ਨੂੰ ਰਹਿਣ ਦਿਓ। ਜੇਕਰ ਕੋਈ ਦਾਅਵਾ ਹੈ ਵੀ ਤਾਂ ਤੁਹਾਨੂੰ ਇਹ ਕਹਿੰਦੇ ਹੋਏ ਉਸ ਦਾਅਵੇ ਨੂੰ ਛੱਡ ਦੇਣਾ ਚਾਹੀਦਾ ਹੈ ਕਿ ਉੱਥੇ ਪਹਿਲਾਂ ਤੋਂ ਹੀ ਇਕ ਗੁਰਦੁਆਰਾ ਹੈ।’’ ਸੁਪਰੀਮ ਕੋਰਟ ਬੋਰਡ ਦੀ ਉਸ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ ਜਿਸ ਵਿੱਚ ਉਸ ਨੇ ਦਿੱਲੀ ਹਾਈ ਕੋਰਟ ਦੇ ਸਤੰਬਰ 2010 ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਸੀ, ਜਿਸ ਤਹਿਤ ਸੰਪਤੀ ’ਤੇ ਕਬਜ਼ੇ ਲਈ ਉਸ ਦੇ ਮੁਕੱਦਮੇ ਨੂੰ ਖਾਰਜ ਕਰ ਦਿੱਤਾ ਗਿਆ ਸੀ।

Advertisement

ਮੁਕੱਦਮੇ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਵਿਚਾਰਅਧੀਨ ਸੰਪਤੀ ਇਕ ਵਕਫ਼ ਸੰਪਤੀ ਸੀ, ਜਿਸ ਦਾ ਇਸਤੇਮਾਲ ਲੰਬੇ ਸਮੇਂ ਤੋਂ ਵਕਫ਼ ਦੇ ਰੂਪ ਵਿੱਚ ਕੀਤਾ ਜਾ ਰਿਹਾ ਹੈ। ਸੁਪਰੀਮ ਕੋਰਟ ਨੇ ਹਾਲਾਂਕਿ ਕਿਹਾ, ‘‘ਉੱਥੇ ਇਕ ਗੁਰਦੁਆਰਾ ਬਣਿਆ ਹੋਇਆ ਹੈ।’’

ਵਕਫ਼ ਬੋਰਡ ਦੇ ਵਕੀਲ ਨੇ ਮਾਮਲੇ ਵਿੱਚ ਹੇਠਲੀ ਅਦਾਲਤ ਦੇ ਜੱਜ ਦੀਆਂ ਲੱਭਤਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉੱਥੇ ਇਕ ਮਸਜਿਦ ਸੀ। ਉਨ੍ਹਾਂ ਕਿਹਾ ਕਿ ਪ੍ਰਤੀਵਾਦੀ ਦੇ ਇਕ ਗਵਾਹ ਨੇ ਖ਼ੁਦ ਸਵੀਕਾਰ ਕੀਤਾ ਹੈ ਕਿ ਉੱਥੇ ਇਕ ਮਸਜਿਦ ਸੀ ਅਤੇ ਗੁਰਦੁਆਰੇ ਵਰਗਾ ਇਕ ਢਾਂਚਾ ਬਣਾਇਆ ਗਿਆ ਸੀ ਪਰ ਇਸ ਦੀ ਰਜਿਸਟਰੇਸ਼ਨ ਨਹੀਂ ਕਰਵਾਈ ਗਈ ਸੀ। ਬੈਂਚ ਨੇ ਕਿਹਾ, ‘‘ਇਹ ਗੁਰਦੁਆਰੇ ਵਰਗਾ ਢਾਂਚਾ ਨਹੀਂ, ਬਲਕਿ ਇਹ ਪੂਰੀ ਤਰ੍ਹਾਂ ਗੁਰਦੁਆਰਾ ਹੈ।’’ ਸੁਪਰੀਮ ਕੋਰਟ ਨੇ ਪਟੀਸ਼ਨ ਖਾਰਜ ਕਰਦੇ ਹੋਏ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੱਤਾ, ਜਿਸ ਵਿੱਚ ਇਕ ਗਵਾਹ ਨੇ ਸਵੀਕਾਰ ਕੀਤਾ ਸੀ ਕਿ 1947 ਤੋਂ ਇਸ ਸੰਪਤੀ ’ਤੇ ਇਕ ਗੁਰਦੁਆਰਾ ਹੈ। -ਪੀਟੀਆਈ

Advertisement