ਪਖਾਨੇ ਦੀ ਖੂਹੀ ਵਿੱਚ ਡਿੱਗਣ ਕਾਰਨ ਮੌਤ
ਪਿੰਡ ਭਾਗੀਵਾਂਦਰ ’ਚ ਅੱਜ ਪਖਾਨੇ ਦਾ ਲੈਂਟਰ ਧਸਣ ਕਾਰਨ ਗੁਰਮੇਲ ਸਿੰਘ (47) ਦੀ ਖੂਹੀ ’ਚ ਡਿੱਗਣ ਕਾਰਨ ਮੌਤ ਹੋ ਗਈ। ਮਪਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਜਦ ਘਰ ਵਿੱਚ ਲੱਗੀ ਲੈਟਰੀਨ ਵਿੱਚ ਗਿਆ ਤਾਂ ਉਨ੍ਹਾਂ ਨੂੰ ਇੱਕਦਮ ਖੜਾਕ...
Advertisement
ਪਿੰਡ ਭਾਗੀਵਾਂਦਰ ’ਚ ਅੱਜ ਪਖਾਨੇ ਦਾ ਲੈਂਟਰ ਧਸਣ ਕਾਰਨ ਗੁਰਮੇਲ ਸਿੰਘ (47) ਦੀ ਖੂਹੀ ’ਚ ਡਿੱਗਣ ਕਾਰਨ ਮੌਤ ਹੋ ਗਈ। ਮਪਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਜਦ ਘਰ ਵਿੱਚ ਲੱਗੀ ਲੈਟਰੀਨ ਵਿੱਚ ਗਿਆ ਤਾਂ ਉਨ੍ਹਾਂ ਨੂੰ ਇੱਕਦਮ ਖੜਾਕ ਸੁਣਿਆ। ਜਦੋਂ ਉਨ੍ਹਾਂ ਦੇਖਿਆ ਤਾਂ ਉਸ ਦਾ ਪਤੀ ਲੈਟਰੀਨ ਦੀ ਖੂਹੀ ਵਿੱਚ ਡਿੱਗ ਚੁੱਕਿਆ ਸੀ। ਪਿੰਡ ਵਾਸੀਆਂ ਨੇ ਉਸ ਨੂੰ ਬਾਹਰ ਕੱਢਿਆ ਪਰ ਉਸ ਸਮੇਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਜਾਣਕਾਰੀ ਅਨੁਸਾਰ ਗੁਰਮੇਲ ਸਿੰਘ ਦੇ ਘਰ ਕੋਲ ਛੱਪੜ ਹੈ। ਮੀਂਹ ਕਾਰਨ ਓਵਰਫਲੋਅ ਹੋਏ ਛੱਪੜ ਦਾ ਪਾਣੀ ਲੈਟਰੀਨ ਵਿੱਚ ਪੈ ਗਿਆ। ਅੱਜ ਜਦੋਂ ਗੁਰਮੇਲ ਸਿੰਘ ਲੈਟਰੀਨ ਵਿੱਚ ਗਿਆ ਤਾਂ ਲੈਂਟਰ ਧਸਣ ਕਰ ਕੇ ਉਹ ਖੂਹੀ ਵਿੱਚ ਡਿੱਗ ਗਿਆ ਤੇ ਉੱਪਰੋਂ ਕੰਧਾਂ ਦੀਆਂ ਇੱਟਾਂ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ।
Advertisement
Advertisement
×