ਸਾਈਬਰ ਧੋਖਾਧੜੀ: 70 ਕਰੋੜ 83 ਲੱਖ ਰੁਪਏ ਠੱਗੇ
ਗੁਰੂਗ੍ਰਾਮ ਦੀ ਪੁਲੀਸ ਨੇ 13 ਸਾਈਬਰ ਅਪਰਾਧੀਆਂ ਤੋਂ ਪੜਤਾਲ ਦੌਰਾਨ 3,906 ਸਾਈਬਰ ਅਪਰਾਧ ਸ਼ਿਕਾਇਤਾਂ ਦਾ ਪਤਾ ਲਗਾਇਆ। ਮੁਲਜ਼ਮਾਂ ਨੇ ਪੂਰੇ ਭਾਰਤ ਵਿੱਚ ਲੋਕਾਂ ਨਾਲ 70 ਕਰੋੜ 83 ਲੱਖ ਰੁਪਏ ਦੀ ਕਥਿਤ ਧੋਖਾਧੜੀ ਕੀਤੀ। ਮੁਲਜ਼ਮਾਂ ਨੇ ਲੋਕਾਂ ਨਾਲ ਧੋਖਾ ਕਰਨ ਲਈ...
Advertisement
ਗੁਰੂਗ੍ਰਾਮ ਦੀ ਪੁਲੀਸ ਨੇ 13 ਸਾਈਬਰ ਅਪਰਾਧੀਆਂ ਤੋਂ ਪੜਤਾਲ ਦੌਰਾਨ 3,906 ਸਾਈਬਰ ਅਪਰਾਧ ਸ਼ਿਕਾਇਤਾਂ ਦਾ ਪਤਾ ਲਗਾਇਆ। ਮੁਲਜ਼ਮਾਂ ਨੇ ਪੂਰੇ ਭਾਰਤ ਵਿੱਚ ਲੋਕਾਂ ਨਾਲ 70 ਕਰੋੜ 83 ਲੱਖ ਰੁਪਏ ਦੀ ਕਥਿਤ ਧੋਖਾਧੜੀ ਕੀਤੀ। ਮੁਲਜ਼ਮਾਂ ਨੇ ਲੋਕਾਂ ਨਾਲ ਧੋਖਾ ਕਰਨ ਲਈ ਫ਼ਰਜ਼ੀ ਸੋਸ਼ਲ ਮੀਡੀਆ ਖਾਤੇ ਵਰਤੇ ਅਤੇ ਫ਼ਰਜ਼ੀ ਪੁਲੀਸ ਅਧਿਕਾਰੀ ਬਣ ਕੇ ਕੰਮ ਕੀਤਾ।
ਪੁਲੀਸ ਨੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏ ਸੀ ਪੀ ਸਾਈਬਰ ਕ੍ਰਾਈਮ ਪ੍ਰਿਆਂਸ਼ੂ ਦੀਵਾਨ ਨੇ ਦੱਸਿਆ ਕਿ ਵੱਖ-ਵੱਖ ਮਾਮਲਿਆਂ ਦੀ ਜਾਂਚ ਦੌਰਾਨ ਸਾਈਬਰ ਪੁਲੀਸ ਥਾਣਾ ਸਾਊਥ ਨੇ ਸ਼ਿਵਰਾਜ, ਅਭਿਸ਼ੇਕ, ਇਨਾਮ ਜ਼ਹੂਰ, ਬੈਕੁੰਠ ਗੁਪਤਾ, ਸ਼ਬੀਰ ਖ਼ਾਨ, ਸ਼ੰਕਰ ਕੁਮਾਰ, ਅਮਰੇਸ਼ ਦਾਸ, ਕਮਲ, ਸੁਮਿਤ, ਸ਼ੁਭਮ ਰਾਣਾ, ਅਮਰਨਾਥ, ਚਿਕੂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਦੇਸ਼ ’ਚ ਕਈ ਲੋਕਾਂ ਨੂੰ ਅਕਸਰ ਹੀ ਅਜਿਹੀਆਂ ਕਾਲਾਂ ਆਉਂਦੀਆਂ ਹਨ, ਜਿਨ੍ਹਾਂ ਤਹਿਤ ਸੁਰੱਖਿਆ ਏਜੰਸੀਆਂ ਦੇ ਨਾਂ ’ਤੇ ਧਮਕਾਇਆ ਜਾਂਦਾ ਹੈ।
Advertisement
Advertisement
×