DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਦਾਲਤ ਵੱਲੋਂ ਸਾਬਕਾ ਮੰਤਰੀ ਧਰਮਸੋਤ ਦਾ ਪੁੱਤਰ ਭਗੌੜਾ ਕਰਾਰ

ਚਾਰ ਮਹੀਨਿਆਂ ਤੋਂ ਅਦਾਲਤ ’ਚ ਪੇਸ਼ ਨਾ ਹੋਣ ਕਾਰਨ ਲਿਆ ਫ਼ੈਸਲਾ
  • fb
  • twitter
  • whatsapp
  • whatsapp
Advertisement
ਮੁਹਾਲੀ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਵੱਲੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਪੁੱਤਰ ਹਰਪ੍ਰੀਤ ਸਿੰਘ ਨੂੰ ਅਦਾਲਤੀ ਭਗੌੜਾ ਐਲਾਨਿਆ ਗਿਆ ਹੈ। ਹਰਪ੍ਰੀਤ ਸਿੰਘ ’ਤੇ ਇਹ ਕਾਰਵਾਈ ਅਦਾਲਤ ਵਿੱਚ ਪੇਸ਼ੀਆਂ ਦੌਰਾਨ ਲਗਾਤਾਰ ਗ਼ੈਰਹਾਜ਼ਰ ਰਹਿਣ ਕਾਰਨ ਕੀਤੀ ਗਈ ਹੈ।

ਹਰਪ੍ਰੀਤ ਸਿੰਘ 28 ਮਾਰਚ 2025 ਤੋਂ ਬਾਅਦ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਸਾਲ 2024 ’ਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਉੱਤੇ ਈਡੀ ਵੱਲੋਂ ਭ੍ਰਿਸ਼ਟਾਚਾਰ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਉਸ ਦੇ ਪੁੱਤਰ ਹਰਪ੍ਰੀਤ ਸਿੰਘ ਨੂੰ ਵੀ ਨਾਮਜ਼ਦ ਕੀਤਾ ਹੋਇਆ ਹੈ। ਧਰਮਸੋਤ ਵੀ ਇਸ ਸਮੇਂ ਜ਼ਮਾਨਤ ਉੱਤੇ ਹਨ। ਅਦਾਲਤ ਨੇ ਇਸ ਮਾਮਲੇ ਸਬੰਧੀ ਤਿੰਨ ਵੱਖ-ਵੱਖ ਨੋਟਿਸ ਭੇਜੇ ਜਾਣ ਦੇ ਵੀ ਆਦੇਸ਼ ਦਿੱਤੇ ਹਨ। ਇਨ੍ਹਾਂ ਵਿੱਚੋਂ ਇੱਕ ਨੋਟਿਸ ਹਰਪ੍ਰੀਤ ਸਿੰਘ ਦੇ ਅਮਲੋਹ ਸਥਿਤ ਵਾਰਡ ਨੰਬਰ ਛੇ ਵਾਲੇ ਘਰ ਦੇ ਬਾਹਰ ਲਗਾਇਆ ਜਾਵੇਗਾ। ਇੱਕ ਕਿਸੇ ਹੋਰ ਜਨਤਕ ਥਾਂ ਉੱਤੇ ਅਤੇ ਤੀਜਾ ਨੋਟਿਸ ਅਦਾਲਤ ਦੇ ਪਬਲਿਕ ਨੋਟਿਸਾਂ ਵਾਲੇ ਬੋਰਡ ’ਤੇ ਲਗਾਉਣ ਲਈ ਆਖਿਆ ਗਿਆ ਹੈ। ਅਦਾਲਤ ਨੇ ਮਾਮਲੇ ’ਚ ਸਬੰਧਤ ਥਾਣੇ ਨੂੰ ਵੀ ਇਤਲਾਹ ਦੇਣ ਲਈ ਕਿਹਾ ਹੈ।

Advertisement

ਦੱਸਣਯੋਗ ਹੈ ਕਿ ਅਦਾਲਤ ਨੇ ਹਰਪ੍ਰੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤੇ ਸਨ। ਇਨ੍ਹਾਂ ਨੋਟਿਸਾਂ ਦੀ ਤੀਹ ਦਿਨ ਦੀ ਮਿਆਦ ਖ਼ਤਮ ਹੋਣ ਮਗਰੋਂ ਵੀ ਹਰਪ੍ਰੀਤ ਸਿੰਘ ਪੇਸ਼ ਨਹੀਂ ਹੋਇਆ। ਨੋਟਿਸਾਂ ਦੀ ਮਿਆਦ ਖ਼ਤਮ ਹੋਣ ਮਗਰੋਂ ਅਦਾਲਤ ਨੇ ਹਰਪ੍ਰੀਤ ਸਿੰਘ ਖਿਲਾਫ਼ ਕਾਰਵਾਈ ਕੀਤੀ ਹੈ। ਅਦਾਲਤ ਵੱਲੋਂ ਮਾਮਲੇ ਦੀ ਅਗਲੀ ਸੁਣਵਾਈ 19 ਅਗਸਤ ਨੂੰ ਕੀਤੀ ਜਾਣੀ ਹੈ।

Advertisement
×