ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਾਂਗਰਸ ਆਪਣੀਆਂ ਖਾਮੀਆਂ ਕਾਰਨ 70 ਤੋਂ 18 ਸੀਟਾਂ ’ਤੇ ਪੁੱਜੀ: ਬਾਜਵਾ

ਪੱਤਰ ਪ੍ਰੇਰਕ ਮੁਕੇਰੀਆਂ, 8 ਮਾਰਚ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ,‘ਭਗਵੰਤ ਮਾਨ ਸਰਕਾਰ ਦਾ ਸੱਤਾ ਵਿੱਚ ਆਉਣਾ ਸਾਡੀ ਬਦਕਿਸਮਤੀ ਹੈ, ਜੇ ਕਾਂਗਰਸ 70 ਤੋਂ 18 ਸੀਟਾਂ ’ਤੇ ਪੁੱਜੀ ਹੈ ਤਾਂ ਇਸ ਵਿੱਚ ਸਾਡੀ ਆਪਣੀ...
Advertisement

ਪੱਤਰ ਪ੍ਰੇਰਕ

ਮੁਕੇਰੀਆਂ, 8 ਮਾਰਚ

Advertisement

ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ,‘ਭਗਵੰਤ ਮਾਨ ਸਰਕਾਰ ਦਾ ਸੱਤਾ ਵਿੱਚ ਆਉਣਾ ਸਾਡੀ ਬਦਕਿਸਮਤੀ ਹੈ, ਜੇ ਕਾਂਗਰਸ 70 ਤੋਂ 18 ਸੀਟਾਂ ’ਤੇ ਪੁੱਜੀ ਹੈ ਤਾਂ ਇਸ ਵਿੱਚ ਸਾਡੀ ਆਪਣੀ ਕਮੀ ਹੈ। ਇਸ ਵਿੱਚ ਪੰਜਾਬ ਦੇ ਲੋਕਾਂ ਦਾ ਕੋਈ ਕਸੂਰ ਨਹੀਂ ਹੈ। ਜਿੱਤਣ ਲਈ ਮੁੱਠੀ ਬੰਦ ਜ਼ਰੂਰੀ ਹੈ ਅਤੇ ਮੁੱਖ ਮੰਤਰੀ ਬਣਾਉਣ ਤੋਂ ਪਹਿਲਾਂ ਜਿੱਤਣਾ ਜ਼ਰੂਰੀ ਹੈ।’ ਉਹ ਅੱਜ ਇੱਥੇ ਸਾਬਕਾ ਵਿਧਾਇਕਾ ਇੰਦੂ ਬਾਲਾ ਵੱਲੋਂ ‘ਕੌਮਾਂਤਰੀ ਮਹਿਲਾ ਦਿਵਸ’ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸ੍ਰੀ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਨੂੰ ਸੱਤਾ ਵਿੱਚ ਲਿਆਉਣਾ ਚਾਹੁੰਦੇ ਹਨ, ਪਰ ਇਸ ਲਈ ਪਾਰਟੀ ਲੀਡਰਸ਼ਿਪ ਦੀ ਸੰਜੀਦਗੀ ਜ਼ਰੂਰੀ ਹੈ। ਚੋਣਾਂ ਵਿੱਚ 2 ਸਾਲ ਦਾ ਹੀ ਅਰਸਾ ਬਾਕੀ ਹੈ ਅਤੇ ਕਾਂਗਰਸੀ ਆਗੂਆਂ ਨੂੰ ਮੱਤਭੇਦ ਭੁਲਾ ਕੇ ਇੱਕ ਹੋਣਾ ਪਵੇਗਾ। ਇਸ ਮੌਕੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸਕੱਤਰ ਸੁਖਵਿੰਦਰ ਸਿੰਘ ਡੈਨੀ, ਹਰਦਿਆਲ ਕੰਬੋਜ, ਰਾਜਿੰਦਰ ਸਿੰਘ, ਸੁਨੀਲ ਦੱਤੀ, ਸੰਤੋਖ ਸਿੰਘ ਹਾਜ਼ਰ ਸਨ।

‘ਆਪ’ ਉੱਤੇ ਔਰਤਾਂ ਲਈ ਝੂਠੇ ਵਾਅਦੇ ਕਰਨ ਦਾ ਦੋਸ਼

ਚੰਡੀਗੜ੍ਹ (ਟਨਸ): ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਕੌਮਾਂਤਰੀ ਔਰਤ ਦਿਵਸ ਮੌਕੇ ਕਿਹਾ ਕਿ ‘ਆਪ’ ਨੇ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਪਰ ਸੂਬਾ ਸਰਕਾਰ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਔਰਤਾਂ ਨੂੰ ਹਜ਼ਾਰ ਰੁਪਏ ਮਹੀਨਾ ਦੇਣ ਵਿੱਚ ਨਾਕਾਮ ਰਹੀ ਹੈ। ਇਸ ਤਰ੍ਹਾਂ ‘ਆਪ’ ਸਰਕਾਰ ਵੱਲ ਪੰਜਾਬ ਦੀਆਂ ਔਰਤਾਂ ਦਾ 36 ਹਜ਼ਾਰ ਕਰੋੜ ਰੁਪਏ ਬਕਾਇਆ ਖੜ੍ਹਾ ਹੋ ਗਿਆ ਹੈ।

Advertisement