ਵਿਨੀਪੈਗ ਪਹੁੰਚਣ ’ਤੇ ਕਾਂਗਰਸੀ ਆਗੂ ਨਵਦੀਪ ਸਿੰਘ ਬੱਬੂ ਬਰਾੜ ਦਾ ਸਵਾਗਤ
ਜ਼ਿਲ੍ਹਾ ਕਾਂਗਰਸ ਕਮੇਟੀ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਉਰਫ਼ ਬੱਬੂ ਬਰਾੜ ਵਿਨੀਪੈਗ ਪਹੁੰਚੇ| ਬੱਬੂ ਬਰਾੜ ਇੱਕ ਮਹੀਨੇ ਤੋਂ ਕੈਨੇਡਾ ਦੌਰੇ ’ਤੇ ਹਨ। ਉਨ੍ਹਾਂ ਦਾ ਵਿਨੀਪੈਗ ਪਹੁੰਚਣ ’ਤੇ ਜਾਣਕਾਰਾਂ ਅਤੇ ਕਾਂਗਰਸੀ ਪਾਰਟੀ ਦੇ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ| ਵਿਨੀਪੈਗ ਵਿੱਚ ਜਿੱਥੇ ਉਹਨਾਂ ਨੇ ਆਪਣੇ ਨੇੜਲੇ ਦੋਸਤਾਂ ਮਿੱਤਰਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਮਿਲਣੀ ਕੀਤੀ ਓਥੇ ਹੀ ਉਹਨਾਂ ਦੇ ਕਾਂਗਰਸੀ ਵਰਕਰਾਂ ਵਲੋਂ ਇੱਕ ਮਿਲਣੀ ਕਰਵਾਈ ਗਈ ਜਿੱਥੇ ਬੱਬੂ ਬਰਾੜ ਵਲੋਂ ਪੰਜਾਬ ਦੇ ਵੱਖ-ਵੱਖ ਰਾਜਸੀ ਅਤੇ ਸਿਆਸੀ ਮੁੱਦਿਆਂ ’ਤੇ ਚਰਚਾ ਕੀਤੀ ਗਈ ਓਥੇ ਹੀ ਉਨ੍ਹਾਂ ਕਿਹਾ ਕਿ ਜੇਕਰ 2027 ਵਿੱਚ ਕਾਂਗਰਸ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਪਰਵਾਸੀ ਪੰਜਾਬੀਆਂ ਨੂੰ ਪੰਜਾਬ ਫੇਰੀ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਨੂੰ ਵਿਸ਼ੇਸ਼ ਤੌਰ ’ਤੇ ਹੱਲ ਕਰਨ ਦੇ ਯਤਨ ਕੀਤੇ ਜਾਣਗੇ। ਇਸ ਮੌਕੇ ਕਾਰੋਬਾਰੀ ਰਾਜ ਮਾਨ, ਲੇਖਕ ਸੁਖਵੰਤ ਕਿੰਗਰਾ, ਮਨਦੀਪ ਬਰਾੜ, ਸਿਕੰਦਰ ਸਿੰਘ ਮੜਕ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ, ਗੁਰਭਜਨ ਸਿੰਘ ਸੰਧੂ ਪ੍ਰਧਾਨ ਇੰਟੇਕ ਫਰੀਦਕੋਟ ਆਦਿ ਨੇ ਵੀ ਉਚੇਚੇ ਤੌਰ ਤੇ ਹਾਜ਼ਰੀ ਭਰੀ| ਦੱਸਣਯੋਗ ਹੈ ਕਿ ਬੱਬੂ ਬਰਾੜ ਸਾਬਕਾ ਸਿੱਖਿਆ ਮੰਤਰੀ ਅਵਤਾਰ ਸਿੰਘ ਬਰਾੜ ਦੇ ਪੁੱਤਰ ਹਨ।