ਨਾਬਾਲਗ ਦਾ ਜਿਨਸੀ ਸ਼ੋਸ਼ਣ ਕਰਨ ਵਾਲਾ ਕਾਂਗਰਸੀ ਆਗੂ ਗ੍ਰਿਫ਼ਤਾਰ
ਪੁਲੀਸ ਨੇ ਕਾਂਗਰਸੀ ਆਗੂ, ਜੋ ਕੌਂਸਲਰ ਦਾ ਪਤੀ ਹੈ, ਖ਼ਿਲਾਫ਼ ਨਾਬਾਲਗ ਨੂੰ ਬਲੈਕਮੇਲ ਕਰਕੇ ਜਬਰ ਜਨਾਹ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਥੇ ਪੀੜਤ ਲੜਕੀ ਦੀ ਮਾਂ ਨੇ ਪੁਲੀਸ ਨੂੰ ਦੱਸਿਆ ਕਿ ਕਾਂਗਰਸੀ ਆਗੂ ਉਸ ਦੇ ਘਰ ਆਉਂਦਾ-ਜਾਂਦਾ...
Advertisement
ਪੁਲੀਸ ਨੇ ਕਾਂਗਰਸੀ ਆਗੂ, ਜੋ ਕੌਂਸਲਰ ਦਾ ਪਤੀ ਹੈ, ਖ਼ਿਲਾਫ਼ ਨਾਬਾਲਗ ਨੂੰ ਬਲੈਕਮੇਲ ਕਰਕੇ ਜਬਰ ਜਨਾਹ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਥੇ ਪੀੜਤ ਲੜਕੀ ਦੀ ਮਾਂ ਨੇ ਪੁਲੀਸ ਨੂੰ ਦੱਸਿਆ ਕਿ ਕਾਂਗਰਸੀ ਆਗੂ ਉਸ ਦੇ ਘਰ ਆਉਂਦਾ-ਜਾਂਦਾ ਸੀ। ਉਸ ਦੀ ਛੋਟੀ ਧੀ ਦੀ ਮੁੰਡੇ ਨਾਲ ਦੋਸਤੀ ਸੀ। ਇਸ ਬਾਰੇ ਕਾਂਗਰਸੀ ਆਗੂ ਨੂੰ ਪਤਾ ਲੱਗ ਗਿਆ। ਮੁਲਜ਼ਮ ਨੇ ਇਸ ਸਬੰਧੀ ਲੜਕੀ ਨੂੰ ਬਲੈਕਮੇਲ ਕਰਕੇ, ਉਸ ਨਾਲ ਸਰੀਰਕ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਉਸ ਨੇ ਲੜਕੀ ਦੀ ਕਥਿਤ ਅਸ਼ਲੀਲ ਵੀਡੀਓ ਵੀ ਬਣਾਈ, ਜਦੋਂ ਲੜਕੀ ਨੇ ਉਸ ਦਾ ਮੋਬਾਈਲ ਨੰਬਰ ਬਲੌਕ ਕਰ ਦਿੱਤਾ ਤਾਂ ਮੁਲਜ਼ਮ ਨੇ ਅਸ਼ਲੀਲ ਵੀਡੀਓ ਲੜਕੀ ਦੀ ਵੱਡੀ ਭੈਣ ਨੂੰ ਭੇਜ ਦਿੱਤੀ। ਇਸ ਪਰਿਵਾਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਡੀਐੱਸਪੀ ਸਿਟੀ-1 ਸੰਦੀਪ ਭਾਟੀ ਨੇ ਥਾਣਾ ਕੋਤਵਾਲੀ ਵਿੱਚ ਕੇਸ ਦਰਜ ਹੋਣ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕੀਤੀ।
Advertisement
Advertisement
×