ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਟਿਕਟ ਕਟਾਉਣ ਲਈ ਕਹਿਣ ’ਤੇ ਨੌਜਵਾਨਾਂ ਵੱਲੋਂ ਕੰਡਕਟਰ ਦੀ ਕੁੱਟਮਾਰ

ਨਗ਼ਦੀ ਅਤੇ ਸੋਨੇ ਦੀ ਚੇਨ ਖੋਹੀ; ਲਡ਼ਕੀ ਸਣੇ ਛੇ ਖ਼ਿਲਾਫ਼ ਕੇਸ ਦਰਜ
ਹਸਪਤਾਲ ’ਚ ਜ਼ੇਰੇ ਇਲਾਜ ਕੰਡਕਟਰ ਤੇਜਿੰਦਰ ਸਿੰਘ।
Advertisement

ਪੰਜਾਬ ਰੋਡਵੇਜ਼ ਜਗਰਾਉਂ ਡਿਪੂ ਦੀ ਜਗਰਾਉਂ ਤੋਂ ਪਿੰਡਾਂ ਨੂੰ ਜਾਣ ਵਾਲੀ ਬੱਸ ਦੇ ਕੰਡਕਟਰ ਵੱਲੋਂ ਨੌਜਵਾਨ ਨੂੰ ਟਿਕਟ ਕਟਾਉਣ ਲਈ ਕਹਿਣ ’ਤੇ ਤਕਰਾਰ ਹੋ ਗਿਆ। ਇਸ ਵਿਵਾਦ ਨੇ ਉਸ ਸਮੇਂ ਹਿੰਸਕ ਰੂਪ ਧਾਰ ਲਿਆ ਜਦੋਂ ਨੌਜਵਾਨ ਨੇ ਫੋਨ ਕਰ ਕੇ ਆਪਣੇ ਸਾਥੀਆਂ ਨੂੰ ਸੱਦ ਲਿਆ, ਜਿਨ੍ਹਾਂ ਬੱਸ ਦੇ ਕੰਡਕਟਰ ਦੀ ਕੁੱਟਮਾਰ ਕੀਤੀ ਤੇ ਉਸ ਦੀ ਨਗ਼ਦੀ ਅਤੇ ਸੋਨੇ ਦੀ ਚੇਨ ਖੋਹ ਲਈ। ਪੁਲੀਸ ਨੇ ਇਸ ਸਬੰਧੀ ਲੜਕੀ ਸਣੇ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਜਾਣਕਾਰੀ ਅਨੁਸਾਰ ਸਥਾਨਕ ਲਾਲਾ ਲਾਜਪਤ ਰਾਏ ਬੱਸ ਟਰਮੀਨਲ ਤੋਂ ਪਿੰਡਾਂ ਨੂੰ ਜਾਣ ਵਾਲੀ ਬੱਸ ਵਿੱਚ ਲੜਕਾ ਅਤੇ ਲੜਕੀ ਸਵਾਰ ਸਨ। ਬੱਸ ਦੇ ਕੰਡਕਟਰ ਤੇਜਿੰਦਰ ਸਿੰਘ ਨੇ ਲੜਕੇ ਅਤੇ ਲੜਕੀ ਨੂੰ ਟਿਕਟ ਲੈਣ ਲਈ ਕਿਹਾ ਤਾਂ ਦੋਵੇਂ ਕੰਡਕਟਰ ਨਾਲ ਬਹਿਸ ਕਰਨ ਲੱਗ ਪਏ। ਲੜਕਾ ਟਿਕਟ ਨਾ ਲੈਣ ’ਤੇ ਅੜ ਗਿਆ ਪਰ ਲੜਕੀ ਨੇ ਟਿਕਟ ਲੈ ਲਈ। ਇਸ ਗੱਲ ਤੋਂ ਖ਼ਫ਼ਾ ਹੋਏ ਲੜਕੇ ਨੇ ਫੋਨ ਕਰਕੇ ਆਪਣੇ ਸਾਥੀਆਂ ਨੂੰ ਪਿੰਡ ਮੱਲ੍ਹਾ ਨੇੜੇ ਸੱਦ ਲਿਆ। ਇਸ ਤੋਂ ਬਾਅਦ ਕਈ ਜਣਿਆਂ ਨੇ ਰਸਤੇ ਵਿੱਚ ਬੱਸ ਘੇਰ ਲਈ ਅਤੇ ਕੰਡਕਟਰ ਦੀ ਕੁੱਟਮਾਰ ਕੀਤੀ। ਇਸ ਦੌਰਾਨ ਕੰਡਕਟਰ ਦੀ ਪੱਗ ਵੀ ਲੱਥ ਗਈ। ਕੁੱਟਮਾਰ ਕਰਨ ਵਾਲਿਆਂ ਨੇ ਕੰਡਕਟਰ ਦੇ ਝੋਲੇ ਵਿੱਚੋਂ 7500 ਰੁਪਏ ਕੱਢ ਲਏ। ਇਸ ਦੌਰਾਨ ਬੱਸ ਦੀਆਂ ਸਵਾਰੀਆਂ ਨੇ ਕੰਡਕਟਰ ਨੂੰ ਛੁਡਾਇਆ। ਇਸ ਤੋਂ ਬਾਅਦ ਲੋਕਾਂ ਨੇ ਕੰਡਕਟਰ ਨੂੰ ਸੀਐੱਚਸੀ ਹਠੂਰ ਪਹੁੰਚਾਇਆ ਪਰ ਕੰਡਕਟਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਸਥਾਨਕ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਕੰਡਕਟਰ ਦੇ ਬਿਆਨਾਂ ’ਤੇ ਇੰਸਪੈਕਟਰ ਕੁਲਜਿੰਦਰ ਸਿੰਘ ਨੇ ਲੜਕੀ ਪੂਜਾ ਕੌਰ, ਗੱਗੀ, ਮੋਟੂ, ਬਿੱਲਾ ਅਤੇ ਪਵਨਦੀਪ ਸਿੰਘ ਤੇ ਇਕ ਹੋਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਘਟਨਾ ਖ਼ਿਲਾਫ਼ ਰੋਡਵੇਜ਼ ਮੁਲਾਜ਼ਮਾਂ ਨੇ ਰੋਸ ਪ੍ਰਗਟਾਉਂਦਿਆਂ ਸੁਰੱਖਿਆ ਦੀ ਮੰਗ ਕੀਤੀ ਹੈ।

Advertisement

Advertisement