ਰਾਖਵੇਂ ਫੰਡਾਂ ਦੀ ਦੁਰਵਰਤੋਂ ਕਰਨ ਦੀ ਨਿਖੇਧੀ
ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਰਿਟਾਇਰਡ ਐਂਪਲਾਈਜ਼ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਵੱਲੋਂ ਪੀਐੱਸਡਬਲਿਊਸੀ ਵਾਸਤੇ ਰਾਖਵੇਂ ਰੱਖੇ 1,123 ਕਰੋੜ ਦੀ ਗੈਰ-ਕਾਨੂੰਨੀ ਢੰਗ ਨਾਲ ਵਰਤੋਂ ਕਰਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਵੇਅਰ ਹਾਊਸਿੰਗ ਕਾਰਪੋਰੇਸ਼ਨ ਲਈ ਰੱਖੇ ਫੰਡਾਂ ਨੂੰ ਕਿਸੇ ਹੋਰ ਕੰਮ...
Advertisement
ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਰਿਟਾਇਰਡ ਐਂਪਲਾਈਜ਼ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਵੱਲੋਂ ਪੀਐੱਸਡਬਲਿਊਸੀ ਵਾਸਤੇ ਰਾਖਵੇਂ ਰੱਖੇ 1,123 ਕਰੋੜ ਦੀ ਗੈਰ-ਕਾਨੂੰਨੀ ਢੰਗ ਨਾਲ ਵਰਤੋਂ ਕਰਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਵੇਅਰ ਹਾਊਸਿੰਗ ਕਾਰਪੋਰੇਸ਼ਨ ਲਈ ਰੱਖੇ ਫੰਡਾਂ ਨੂੰ ਕਿਸੇ ਹੋਰ ਕੰਮ ਵਾਸਤੇ ਨਹੀਂ ਵਰਤਿਆ ਜਾ ਸਕਦਾ ਹੈ। ਇਹ ਕਿਸਾਨਾਂ ਤੇ ਕਰਮਚਾਰੀਆਂ ਲਈ ਰਾਖਵੇਂ ਰੱਖੇ ਗਏ ਹਨ। ਐਸੋਸੀਏਸ਼ਨ ਆਗੂਆਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਸਰਕਾਰ ਨੇ ਕਥਿਤ ਤੌਰ ’ਤੇ ਕਾਰਪੋਰੇਸ਼ਨ ਤੋਂ ਸਾਲ 2018 ਵਿੱਚ 153 ਕਰੋੜ, 2022 ਵਿੱਚ 520 ਕਰੋੜ, 2024 ਦੇ ਸ਼ੁਰੂ ਵਿੱਚ 250 ਕਰੋੜ ਅਤੇ 2024 ਦੇ ਆਖੀਰ ਵਿੱਚ 200 ਕਰੋੜ ਰੁਪਏ ਸੂੁਬੇ ਦੇ ਖਜ਼ਾਨੇ ਵਿੱਚ ਟਰਾਂਸਫਰ ਕੀਤੇ ਹਨ, ਜਿਸ ਨਾਲ ਕਾਰਪੋਰੇਸ਼ਨ ਨੂੰ ਵਿੱਤੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਪੈਸੇ ਵਾਪਸ ਨਾ ਕੀਤੇ ਤਾਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇਗਾ।
Advertisement
Advertisement
×