ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਮਹਾਰੈਲੀ ਦਾ ਐਲਾਨ
ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਨੇ 2022 ਦੀ ਦੀਵਾਲੀ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੀਤਾ ਵਾਅਦਾ ਯਾਦ ਕਰਾਉਣ ਲਈ ਜ਼ਿਮਨੀ ਚੋਣ ਵਾਲੇ ਵਿਧਾਨ ਸਭਾ ਹਲਕਾ ਤਰਨ ਤਾਰਨ ਵਿੱਚ 19 ਅਕਤੂਬਰ ਨੂੰ ‘ਵਾਅਦਾ ਨਿਭਾਓ ਮਹਾਂਰੈਲੀ’ ਕਰਨ ਤੇ ਕਾਲੀਆਂ ਝੰਡੀਆਂ...
Advertisement
ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਨੇ 2022 ਦੀ ਦੀਵਾਲੀ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੀਤਾ ਵਾਅਦਾ ਯਾਦ ਕਰਾਉਣ ਲਈ ਜ਼ਿਮਨੀ ਚੋਣ ਵਾਲੇ ਵਿਧਾਨ ਸਭਾ ਹਲਕਾ ਤਰਨ ਤਾਰਨ ਵਿੱਚ 19 ਅਕਤੂਬਰ ਨੂੰ ‘ਵਾਅਦਾ ਨਿਭਾਓ ਮਹਾਂਰੈਲੀ’ ਕਰਨ ਤੇ ਕਾਲੀਆਂ ਝੰਡੀਆਂ ਨਾਲ ਪ੍ਰਦਰਸ਼ਨ ਕਰ ਕੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ 26 ਅਕਤੂਬਰ ਤੋਂ ਤਰਨ ਤਾਰਨ ’ਚ ‘ਆਪ’ ਉਮੀਦਵਾਰ ਦੇ ਘਰ ਅੱਗੇ ਪੱਕਾ ਮੋਰਚਾ ਲਾਉਣ ਦਾ ਵੀ ਐਲਾਨ ਕੀਤਾ ਹੈ। ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਸੂਬਾ ਆਗੂ ਜੋਨੀ ਸਿੰਗਲਾ, ਰਣਜੀਤ ਸਿੰਘ ਤੇ ਅੰਜੂ ਜੈਨ ਆਦਿ ਨੇ ਕਿਹਾ ਕਿ ਜੇ 14 ਅਕਤੂਬਰ ਨੂੰ ਕੈਬਨਿਟ ਸਬ-ਕਮੇਟੀ ਨਾਲ ਮੀਟਿੰਗ ’ਚ ਮੰਗਾਂ ਨਾ ਮੰਨੀਆਂ ਤਾਂ ਤਰਨ ਤਾਰਨ ’ਚ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ।
Advertisement
Advertisement
×