ਬੇਅਦਬੀ ਬਿੱਲ ਖਰੜੇ ’ਚ ਸੋਧ ਲਈ ਸੇਵਾਮੁਕਤ ਜੱਜਾਂ ਤੋਂ ਕਾਨੂੰਨੀ ਸੁਝਾਅ ਲਵੇ ਕਮੇਟੀ: ਧਾਲੀਵਾਲ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ‘ਬੇਅਦਬੀਆਂ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ- 2025’ ਦੇ ਖਰੜੇ ਵਿੱਚ ਸੋਧ ਲਈ ਸੁਝਾਅ ਲੈਣ ਵਾਸਤੇ ਬਣੀ ਕਮੇਟੀ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਸੇਵਾਮੁਕਤ ਸਿੱਖ...
Advertisement
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ‘ਬੇਅਦਬੀਆਂ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ- 2025’ ਦੇ ਖਰੜੇ ਵਿੱਚ ਸੋਧ ਲਈ ਸੁਝਾਅ ਲੈਣ ਵਾਸਤੇ ਬਣੀ ਕਮੇਟੀ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਸੇਵਾਮੁਕਤ ਸਿੱਖ ਜੱਜਾਂ ਕੋਲੋਂ ਵੀ ਕਾਨੂੰਨੀ ਸੁਝਾਅ ਲਵੇ। ਸ੍ਰੀ ਧਾਲੀਵਾਲ ਨੇ ਇਸ ਸਬੰਧੀ ਸੁਝਾਅ ਸਬੰਧਤ ਕਮੇਟੀ ਨੂੰ ਭੇਜਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਪੇਸ਼ ਕੀਤੇ ਗਏ ‘ਬੇਅਦਬੀਆਂ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ- 2025’ ਦੇ ਖਰੜੇ ਵਿੱਚ ਸੋਧ ਲਈ ਸੁਝਾਅ ਲੈਣ ਵਾਸਤੇ ਕਾਂਗਰਸ, ਅਕਾਲੀ ਤੇ ਭਾਜਪਾ ਵਿਧਾਇਕਾਂ ਦੀ ਸ਼ਮੂਲੀਅਤ ਵਾਲੀ ਕਮੇਟੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕਮੇਟੀ ਨੂੰ ਉਨ੍ਹਾਂ ਮਾਹਿਰਾਂ ਦੇ ਨਾਲ-ਨਾਲ ਸਿੱਖ ਜਸਟਿਸ ਸਾਹਿਬਾਨ ਕੋਲੋਂ ਸੁਝਾਅ ਲੈਣ ਦੀ ਅਪੀਲ ਕੀਤੀ ਹੈ।
Advertisement
Advertisement
×