ਸਮਿਤੀ ਮੈਂਬਰ ਦੀ ਗੋਲੀਆਂ ਮਾਰ ਕੇ ਹੱਤਿਆ
ਸਮਿਤੀ ਮੈਂਬਰ ਜੁਗਰਾਜ ਸਿੰਘ (48) ਵਾਸੀ ਚੀਮਾ ਖੁੱਡੀ ਦੀ ਅੱਜ ਸ਼ਾਮ ਅਣਪਛਾਤੇ ਨੌਜਵਾਨਾਂ ਵੱਲੋਂ ਕਥਿਤ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਸਾਬਕਾ ਸਰਪੰਚ ਜਸਪ੍ਰੀਤ ਕੌਰ ਦਾ ਪਤੀ ਸੀ। ਜਾਣਕਾਰੀ ਅਨੁਸਾਰ ਚੀਮਾ ਖੁੱਡੀ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਨਜ਼ਦੀਕ...
Advertisement 
ਸਮਿਤੀ ਮੈਂਬਰ ਜੁਗਰਾਜ ਸਿੰਘ (48) ਵਾਸੀ ਚੀਮਾ ਖੁੱਡੀ ਦੀ ਅੱਜ ਸ਼ਾਮ ਅਣਪਛਾਤੇ ਨੌਜਵਾਨਾਂ ਵੱਲੋਂ ਕਥਿਤ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਸਾਬਕਾ ਸਰਪੰਚ ਜਸਪ੍ਰੀਤ ਕੌਰ ਦਾ ਪਤੀ ਸੀ। ਜਾਣਕਾਰੀ ਅਨੁਸਾਰ ਚੀਮਾ ਖੁੱਡੀ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਨਜ਼ਦੀਕ ਉਸ ਦੇ ਲੜਕੇ ਦਾ ਮੈਡੀਕਲ ਸਟੋਰ ਹੈ, ਜਿੱਥੇ ਉਹ ਬੈਠਾ ਹੋਇਆ ਸੀ। ਘਟਨਾ ਕਰੀਬ ਚਾਰ ਕੁ ਵਜੇ ਵਾਪਰੀ ਜਦੋਂ ਦੋ ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਜੁਗਰਾਜ ਸਿੰਘ ਦੇ ਇਕ ਗੋਲੀ ਨਜ਼ਦੀਕ ਹੋ ਕੇ ਛਾਤੀ ਵਿੱਚ ਮਾਰੀ ਗਈ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਹਸਪਤਾਲ ਜਾਂਦੇ ਸਮੇਂ ਰਸਤੇ ਵਿੱਚ ਉਸ ਦੀ ਮੌਤ ਹੋ ਗਈ। ਪੁਲੀਸ ਨੇ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ ਐੱਸ ਪੀ ਅਨੁਸਾਰ ਘਟਨਾ ’ਚ ਸ਼ਾਮਲ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
Advertisement
Advertisement 
× 

