ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਕਾਲੀ ਦਲ ਤੇ ‘ਆਪ’ ਵਰਕਰਾਂ ਵਿਚਾਲੇ ਹੱਥੋਪਾਈ

ਬਾੜੇਵਾਲ ਸਕੂਲ ਨੇੜੇ ਵੀ ਨੌਜਵਾਨਾਂ ਵਿੱਚ ਹੋਈ ਬਹਿਸ /ਜਾਅਲੀ ਵੋਟ ਦੇ ਰੌਲੇ ਕਾਰਨ ਮਾਮਲਾ ਭਖਿ਼ਆ
Advertisement

ਗਗਨਦੀਪ ਅਰੋੜਾ

ਲੁਧਿਆਣਾ, 19 ਜੂਨ

Advertisement

ਲੁਧਿਆਣਾ ਦੇ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਦੌਰਾਨ ਦੁਪਹਿਰ ਸਮੇਂ ਜਵੱਦੀ ਸਰਕਾਰੀ ਸਕੂਲ ਦੇ ਨੇੜੇ ਬਣੇ ਪੋਲਿੰਗ ਬੂਥ ’ਤੇ ਸ਼੍ਰੋਮਣੀ ਅਕਾਲੀ ਦਲ ਤੇ ‘ਆਪ’ ਦੇ ਵਰਕਰਾਂ ਵਿੱਚ ਜਾਅਲੀ ਵੋਟ ਨੂੰ ਬਹਿਸ ਹੋ ਗਈ। ਦੇਖਦਿਆਂ ਹੀ ਦੇਖਦਿਆਂ ਮਾਮਲਾ ਇੰਨਾ ਭੜਕ ਗਿਆ ਕਿ ਦੋਵਾਂ ਪਾਰਟੀਆਂ ਦੇ ਵਰਕਰ ਹੱਥੋਪਾਈ ’ਤੇ ਉਤਰ ਆਏ। ਨੌਜਵਾਨਾਂ ਨੇ ਇੱਕ ਦੂਜੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਨੇੜੇ ਹੀ ਖੜ੍ਹੇ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਨੇ ਮੌਕੇ ’ਤੇ ਪੁੱਜ ਕੇ ਮਾਮਲਾ ਸ਼ਾਂਤ ਕਰਵਾਇਆ। ਜਾਣਕਾਰੀ ਮਿਲਦੇ ਹੀ ਪੁਲੀਸ ਪਾਰਟੀ ਵੀ ਮੌਕੇ ’ਤੇ ਪੁੱਜ ਗਈ। ਹਾਲਾਂਕਿ, ਜਦੋਂ ਪੁਲੀਸ ਪਹੁੰਚੀ, ਉਦੋਂ ਤੱਕ ਮਾਮਲਾ ਸ਼ਾਂਤ ਹੋ ਗਿਆ ਸੀ ਤੇ ਹੱਥੋਪਾਈ ਕਰਨ ਵਾਲੇ ਨੌਜਵਾਨ ਵੀ ਇੱਧਰ-ਉਧਰ ਹੋ ਗਏ ਸਨ। ਉਧਰ, ਸ਼ਾਮ ਛੇ ਵਜੇ ਦੇ ਕਰੀਬ ਬਾੜੇਵਾਲ ਸਰਕਾਰੀ ਸਕੂਲ ਨੇੜੇ ਵੀ ਜਾਅਲੀ ਵੋਟ ਨੂੰ ਲੈ ਕੇ ਮਾਮਲਾ ਭੜਕ ਗਿਆ। ਕੁੱਝ ਨੌਜਵਾਨਾਂ ਨੇ ਕਾਰਾਂ ਵਿੱਚ ਬੈਠੇ ਨੌਜਵਾਨ ਘੇਰ ਲਏ ਤੇ ਉਨ੍ਹਾਂ ਨੇ ਦੋਸ਼ ਲਗਾਏ ਕਿ ਇਹ ਨੌਜਵਾਨ ਜਾਅਲੀ ਵੋਟ ਪਾਉਣ ਆਏ ਹਨ। ਦੋਵਾਂ ਗੁੱਟਾਂ ਦੀ ਮੌਕੇ ’ਤੇ ਕਾਫ਼ੀ ਬਹਿਸ ਹੋ ਗਈ। ਮਗਰੋਂ ਪੁਲੀਸ ਨੇ ਮਾਮਲਾ ਸ਼ਾਂਤ ਕਰਵਾਇਆ।

ਜਵੱਦੀ ਕਲਾਂ ਦੇ ਪੋਲਿੰਗ ਬੂਥ ’ਤੇ ਵਰਕਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਅਕਾਲੀ ਉਮੀਦਵਾਰ ਪਰਉਪਕਾਰ ਘੁੰਮਣ। -ਫੋਟੋਆਂ: ਪੰਜਾਬੀ ਟ੍ਰਿਬਿਊਨ

ਜ਼ਿਮਨੀ ਚੋਣ ਨੂੰ ਲੈ ਕੇ ਬੁੱਧਵਾਰ ਜਿੰਨਾ ਮਾਹੌਲ ਗਰਮ ਸੀ, ਉਸ ਦੇ ਮੁਕਾਬਲੇ ਅੱਜ ਪੂਰਾ ਦਿਨ ਸ਼ਾਂਤ ਰਿਹਾ। ਸ਼ਾਂਤੀ ਦੇ ਨਾਲ ਹੀ ਵੋਟਾਂ ਨੇਪਰੇ ਚੜ੍ਹੀਆਂ।

Advertisement