ਦਸਵੀਂ ਅਤੇ ਬਾਰ੍ਹਵੀਂ ਦੀਆਂ ਅਨੁਪੂਰਕ ਪ੍ਰੀਖ਼ਿਆਵਾਂ ਦੀ ਡੇਟਸ਼ੀਟ ਵਿੱਚ ਤਬਦੀਲੀ
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਅਗਸਤ 2025 ਦੀ ਅਨੁਪੂਰਕ ਪ੍ਰੀਖਿਆ (ਕੰਪਾਰਟਮੈਂਟ, ਰੀਪੀਅਰ ਸਣੇ ਓਪਨ ਸਕੂਲ) ਵਾਧੂ ਵਿਸ਼ਾ ਅਤੇ ਓਪਨ ਸਕੂਲ ਬਲਾਕ ਪ੍ਰੀਖਿਆ ਸਬੰਧੀ ਪਹਿਲਾਂ ਜਾਰੀ ਡੇਟਸ਼ੀਟ ਵਿੱਚ ਪ੍ਰਬੰਧਕੀ ਕਾਰਨਾਂ ਕਰਕੇ ਤਬਦੀਲੀ ਕੀਤੀ ਗਈ ਹੈ। ਦਸਵੀਂ...
Advertisement
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਅਗਸਤ 2025 ਦੀ ਅਨੁਪੂਰਕ ਪ੍ਰੀਖਿਆ (ਕੰਪਾਰਟਮੈਂਟ, ਰੀਪੀਅਰ ਸਣੇ ਓਪਨ ਸਕੂਲ) ਵਾਧੂ ਵਿਸ਼ਾ ਅਤੇ ਓਪਨ ਸਕੂਲ ਬਲਾਕ ਪ੍ਰੀਖਿਆ ਸਬੰਧੀ ਪਹਿਲਾਂ ਜਾਰੀ ਡੇਟਸ਼ੀਟ ਵਿੱਚ ਪ੍ਰਬੰਧਕੀ ਕਾਰਨਾਂ ਕਰਕੇ ਤਬਦੀਲੀ ਕੀਤੀ ਗਈ ਹੈ। ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਪਹਿਲਾਂ ਜਾਰੀ ਡੇਟਸ਼ੀਟ ਅਨੁਸਾਰ ਮਿਤੀ 8 ਅਗਸਤ ਨੂੰ ਹੋਣ ਵਾਲਾ ਪੇਪਰ (ਦਸਵੀਂ ਜਮਾਤ ਗ੍ਰਹਿ ਵਿਗਿਆਨ, ਬਾਰ੍ਹਵੀਂ ਜਮਾਤ ਜਨਰਲ ਪੰਜਾਬੀ ਅਤੇ ਪੰਜਾਬ ਹਿਸਟਰੀ ਐਂਡ ਕਲਚਰ) ਹੁਣ ਤਬਦੀਲ ਕੀਤੀ ਡੇਟਸ਼ੀਟ ਅਨੁਸਾਰ ਮਿਤੀ 20 ਅਗਸਤ ਨੂੰ ਹੋਵੇਗਾ। ਪਹਿਲਾਂ ਜਾਰੀ ਡੇਟਸ਼ੀਟ ਅਨੁਸਾਰ 20 ਅਗਸਤ ਨੂੰ ਹੋਣ ਵਾਲਾ ਪੇਪਰ (ਦਸਵੀਂ ਜਮਾਤ ਅੰਗਰੇਜ਼ੀ ਅਤੇ ਬਾਰ੍ਹਵੀਂ ਜਮਾਤ ਗਣਿਤ) ਹੁਣ ਤਬਦੀਲ ਕੀਤੀ ਡੇਟਸ਼ੀਟ ਅਨੁਸਾਰ 8 ਅਗਸਤ ਨੂੰ ਹੋਵੇਗਾ। ਤਬਦੀਲ ਕੀਤੀ ਡੇਟਸ਼ੀਟ ਤੇ ਹੋਰ ਜਾਣਕਾਰੀ ਬੋਰਡ ਦੀ ਵੈਬਸਾਈਟ ’ਤੇ ਵੀ ਉਪਲਬਧ ਹੈ।
Advertisement
Advertisement
×