ਕੇਂਦਰ ਵੱਲੋਂ ਹੜ੍ਹਾਂ ਤੋਂ ਰਾਹਤ ਲਈ ਕੋਈ ਪੈਕੇਜ ਨਾ ਦੇਣਾ ਪੰਜਾਬ ਨਾਲ ਵਿਤਕਰਾ: ਸੰਜੈ ਸਿੰਘ
‘ਆਪ’ ਨੇ ਕੇਂਦਰੀ ਖੇਤੀ ਮੰਤਰੀ ਵੱਲੋਂ ਹੜ੍ਹਾਂ ਲਈ ਗ਼ੈਰਕਾਨੂੰਨੀ ਮਾਈਨਿੰਗ ਨੂੰ ਜ਼ਿੰਮੇਵਾਰ ਠਹਿਰਾਉਣ ਨੂੰ ਮੰਦਭਾਗਾ ਦੱਸਿਆ; ਰਾਜ ਸਭਾ ਮੈਂਬਰ ਨੇ ਹੜ੍ਹਗ੍ਰਸਤ ਇਲਾਕਿਆਂ ਦਾ ਦੌਰਾ ਕੀਤਾ
ਉਨ੍ਹਾਂ ਕਿਹਾ ਕਿ ਪੰਜਾਬ ਆਪਣਾ ਬਕਾਇਆ, ਆਪਣੇ ਹੱਕ ਦਾ ਪੈਸਾ ਵਾਪਸ ਮੰਗ ਰਿਹਾ ਹੈ, ਉਹ ਵੀ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਸਪੱਸ਼ਟ ਕਿਹਾ ਕਿ ਪੰਜਾਬ ਦੀ ਪਹਿਚਾਣ ਹੀ ਮਦਦਗਾਰ ਵਜੋਂ ਹੁੰਦੀ ਆਈ ਹੈ ਤੇ ਦੁਨੀਆਂ ਦਾ ਕੋਈ ਵੀ ਦੇਸ਼ ਸੰਕਟ ਵਿੱਚ ਹੋਵੇ ਪੰਜਾਬੀ ਹਮੇਸ਼ਾ ਅੱਗੇ ਰਹਿ ਕੇ ਮੱਦਦ ਕਰਦੇ ਹਨ। ਇਸ ਲਈ ਅੱਜ ਸਾਰਿਆਂ ਨੂੰ ਅੱਗੇ ਆ ਕੇ ਪੰਜਾਬ ਦੀ ਸਹਾਇਤਾ ਕਰਨੀ ਚਾਹੀਦੀ ਹੈ।
ਉਨ੍ਹਾਂ ਅਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਨੇ ਰਾਵੀ ਦਰਿਆ ਕਥਲੌਰ ਪੁਲ ਵਿਖੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ ਤੇ ਫਿਰ ਕੋਹਲੀਆਂ ਅੱਡੇ ਵਿੱਚ ਰਾਵੀ ਦਰਿਆ ਦੇ ਕਿਨਾਰੇ ਬਣਾਏ ਜਾ ਰਹੇ ਅਸਥਾਈ ਬੰਨ੍ਹ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਹੜ੍ਹ ਪ੍ਰਭਾਵਿਤ ਪਿੰਡ ਪੰਮਾਂ ਵਿਖੇ ਪਹੁੰਚੇ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ। ਇਸ ਤੋਂ ਇਲਾਵਾ ਬਮਿਆਲ ਅਤੇ ਨਰੋਟ ਜੈਮਲ ਸਿੰਘ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਵੀ ਦੌਰਾ ਕੀਤਾ ਗਿਆ।
ਕੈਬਨਿਟ ਮੰਤਰੀ ਕਟਾਰੂਚੱਕ ਨੇ ਕਿਹਾ ਕੋਹਲੀਆਂ ਵਿਖੇ ਬਣਾਇਆ ਜਾ ਰਿਹਾ ਅਸਥਾਈ ਬੰਨ੍ਹ ਜਲਦੀ ਪੂਰਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਮਿਆਲ ਨਜ਼ਦੀਕ ਜੋ ਰਸਤਾ ਜਲਾਲੀਆ ਦਰਿਆ ਦੀ ਮਾਰ ਹੇਠ ਆ ਕੇ ਪ੍ਰਭਾਵਿਤ ਹੋਇਆ ਸੀ, ਨੂੰ ਵੀ ਜਲਦੀ ਬਣਾ ਕੇ ਚਾਲੂ ਕਰ ਦਿੱਤਾ ਜਾਵੇਗਾ।

