ਦੇਸ਼ ਭਗਤ ਆਯੁਰਵੈਦਿਕ ਕਾਲਜ ਤੇ ਹਸਪਤਾਲ ’ਚ ਤੀਆਂ ਮਨਾਈਆਂ
ਮੰਡੀ ਗੋਬਿੰਦਗੜ੍ਹ: ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ, ਮੰਡੀ ਗੋਬਿੰਦਗੜ੍ਹ ਵਿੱਚ ਤੀਆਂ ਮਨਾਈਆਂ ਗਈਆਂ। ਇਸ ਦੌਰਾਨ ਕਾਲਜ ਦੇ ਮਹਿਲਾ ਸਟਾਫ ਲਈ ਮਹਿੰਦੀ ਮੁਕਾਬਲਾ, ਵਧੀਆ ਪਹਿਰਾਵਾ, ਵਧੀਆ ਨਾਚ ਅਤੇ ਝੂਲੇ ਦੇ ਪ੍ਰਬੰਧ ਕੀਤੇ ਗਏ। ਪ੍ਰੋਗਰਾਮ ਦਾ ਉਦਘਾਟਨ ਕਾਲਜ ਦੀ ਪ੍ਰਿੰਸੀਪਲ ਡਾ....
Advertisement
ਮੰਡੀ ਗੋਬਿੰਦਗੜ੍ਹ: ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ, ਮੰਡੀ ਗੋਬਿੰਦਗੜ੍ਹ ਵਿੱਚ ਤੀਆਂ ਮਨਾਈਆਂ ਗਈਆਂ। ਇਸ ਦੌਰਾਨ ਕਾਲਜ ਦੇ ਮਹਿਲਾ ਸਟਾਫ ਲਈ ਮਹਿੰਦੀ ਮੁਕਾਬਲਾ, ਵਧੀਆ ਪਹਿਰਾਵਾ, ਵਧੀਆ ਨਾਚ ਅਤੇ ਝੂਲੇ ਦੇ ਪ੍ਰਬੰਧ ਕੀਤੇ ਗਏ। ਪ੍ਰੋਗਰਾਮ ਦਾ ਉਦਘਾਟਨ ਕਾਲਜ ਦੀ ਪ੍ਰਿੰਸੀਪਲ ਡਾ. ਸਮਿਤਾ ਜੌਹਰ ਨੇ ਕੀਤਾ। ਇਸ ਮੌਕੇ ਵਿਦਿਆਰਥਣਾਂ ਨੇ ਲੋਕ ਗੀਤ, ਬੋਲੀਆਂ, ਨਾਚ, ਗਿੱਧਾ ਅਤੇ ਮਾਡਲਿੰਗ ਕੀਤੀ। ਇੱਕ ਪੰਜਾਬੀ ਪਿੰਡ ਦੀ ਝਲਕ ਦਿਖਾਉਣ ਲਈ ਪ੍ਰੋਗਰਾਮ ਵਿੱਚ ਫੁਲਕਾਰੀਆਂ, ਛੱਜ, ਚਾਟੀ, ਮਧਾਣੀਆਂ ਸਜਾਈਆਂ ਗਈਆਂ। ਇਸ ਮੌਕੇ ਡਾ. ਮਨੀ ਸ਼ਰਮਾ, ਡਾ. ਪ੍ਰਾਚੀ ਸ਼ਰਮਾ, ਡਾ. ਰਜਨੀ ਰਾਣੀ, ਡਾ. ਸਨਾਮਿਕਾ ਅਤੇ ਡਾ. ਕੰਚਨ ਸ਼ਰਮਾ ਸਣੇ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਪਤਵੰਤੇ ਹਾਜ਼ਰ ਸਨ। ਕੁਲਪਤੀ ਡਾ. ਜ਼ੋਰਾ ਸਿੰਘ ਅਤੇ ਪ੍ਰੋ ਕੁਲਪਤੀ ਡਾ. ਤਜਿੰਦਰ ਕੌਰ ਨੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲਿਆਂ ਨੂੰ ਵਧੀਆ ਪੇਸ਼ਕਾਰੀ ਲਈ ਵਧਾਈ ਦਿੱਤੀ ਅਤੇ ਸ਼ਲਾਘਾ ਕੀਤੀ।
Advertisement
Advertisement
×