ਨਕਦੀ ਮਾਮਲਾ: ਐੱਸਡੀਐੱਮ ਕੋਹਲੀ ਦੀ ਅਗਾਊਂ ਜ਼ਮਾਨਤ ’ਤੇ ਸੁਣਵਾਈ ਅੱਜ
ਅਦਾਲਤ ਵੱਲੋਂ ਵਿਜੀਲੈਂਸ ਵਿਭਾਗ ਨੂੰ ਕੇਸ ਨਾਲ ਸਬੰਧਤ ਰਿਕਾਰਡ ਪੇਸ਼ ਕਰਨ ਦੇ ਹੁਕਮ
Advertisement
ਰਾਏਕੋਟ (ਸੰਤੋਖ ਗਿੱਲ): ਬਹੁ-ਚਰਚਿਤ ਨਕਦੀ ਮਾਮਲੇ ਵਿੱਚ ਨਾਮਜ਼ਦ ਐੱਸਡੀਐੱਮ ਗੁਰਬੀਰ ਸਿੰਘ ਕੋਹਲੀ ਨੂੰ ਅਗਾਊਂ ਜ਼ਮਾਨਤ ਲਈ ਅੱਜ ਅਦਾਲਤ ਤੋਂ ਕੋਈ ਫ਼ੌਰੀ ਰਾਹਤ ਨਹੀਂ ਮਿਲੀ। ਵਧੀਕ ਸੈਸ਼ਨ ਜੱਜ ਪ੍ਰੀਤੀ ਸੁਖੀਜਾ ਦੀ ਅਦਾਲਤ ਵੱਲੋਂ ਮਾਮਲੇ ਦੀ ਸੁਣਵਾਈ ਭਲਕੇ ਮੰਗਲਵਾਰ ਤੱਕ ਟਾਲ ਦਿੱਤੀ ਗਈ ਹੈ ਕਿਉਂਕਿ ਵਿਜੀਲੈਂਸ ਵਿਭਾਗ ਮਾਮਲੇ ਸਬੰਧੀ ਰਿਕਾਰਡ ਪੇਸ਼ ਨਹੀਂ ਕਰ ਸਕਿਆ।
ਅਦਾਲਤ ਵੱਲੋਂ ਵਿਜੀਲੈਂਸ ਵਿਭਾਗ ਨੂੰ 24 ਜੂਨ ਤੱਕ ਰਿਕਾਰਡ ਪੇਸ਼ ਕਰਨ ਦਾ ਹੁਕਮ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਰਾਏਕੋਟ ਦੇ ਐੱਸਡੀਐੱਮ ਗੁਰਬੀਰ ਸਿੰਘ ਕੋਹਲੀ ਦੇ ਸਟੈਨੋ ਜਤਿੰਦਰ ਸਿੰਘ ਨੀਟਾ ਦੀ ਅਲਮਾਰੀ ਵਿੱਚੋਂ 24 ਲੱਖ ਤੋਂ ਵੱਧ ਦੀ ਰਕਮ ਮਿਲਣ ਮਗਰੋਂ ਵਿਜੀਲੈਂਸ ਵਿਭਾਗ ਨੇ ਜਤਿੰਦਰ ਨੀਟਾ ਨੂੰ 12 ਜੂਨ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
Advertisement
ਉਸ ਵੱਲੋਂ ਵਿਜੀਲੈਂਸ ਵਿਭਾਗ ਅੱਗੇ ਕੀਤੇ ਖ਼ੁਲਾਸਿਆਂ ਮਗਰੋਂ ਐੱਸਡੀਐੱਮ ਗੁਰਬੀਰ ਸਿੰਘ ਕੋਹਲੀ ਨੂੰ ਵੀ ਰਿਸ਼ਵਤ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ।
Advertisement
×